ਨਵੀ ਦਿੱਲੀ: ਵ੍ਹੱਟਸਐਪ ਦੁਨੀਆ ਦਾ ਸਭ ਤੋਂ ਫੇਮਸ ਮੈਸੇਜ਼ਿੰਗ ਐਪ ਹੈ ਜਿੱਥੇ 1.3 ਬਿਲੀਅਨ ਯੂਜ਼ਰਸ ਹਨ। ਅਜਿਹੇ ‘ਚ ਇਸ ਐਪ ਲਈ ਜੋ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ, ਉਹ ਹੈ ਫੇਕ ਮੈਸੇਜਸ ਦੀ। ਹੁਣ ਜਲਦੀ ਹੀ ਐਪ ‘ਚ ਨਵੇਂ ਅਪਡੇਟ ਆ ਰਹੇ ਹਨ ਜੋ ਤੁਹਾਨੂੰ ਜਲਦੀ ਹੈ ਵ੍ਹੱਟਸਐਪ ਦੇਣ ਵਾਲਾ ਹੈ।
ਇਸ ‘ਚ ਸਭ ਤੋਂ ਪਹਿਲਾਂ ਫੀਚਰ ਹੈ ਰਿਵਰਸ ਇਮੇਜ ਸਰਚ ਦਾ ਜਿਸ ਨੂੰ 2.19.73 ਵਰਜਨ ‘ਚ ਅਫਡੇਟ ਕੀਤਾ ਜਾਵੇਗਾ। ਇਸ ‘ਚ ਜੇਕਰ ਤੁਹਾਨੁੰ ਕੋਈ ਈਮੇਜ ਆਉਂਦੀ ਹੈ ਤਾਂ ਤੁਸੀਂ ਸਿੱਧਾ ਤਸਵੀਰ ਨੂੰ ਗੂਗਲ ‘ਤੇ ਸਰਚ ਕਰ ਪਤਾ ਕਰ ਸਕਦੇ ਹੋ ਕਿ ਇਹ ਅਸਲੀ ਹੈ ਜਾਂ ਨਕਲੀ।
ਡਾਰਕ ਮੋਡ ਪਸੰਦ ਕਰਨ ਵਾਲਿਆਂ ਲਈ ਡਾਕਰ ਮੋਡ ਵੀ ਜਲਦੀ ਹੀ ਰੋਲਆਊਟ ਹੋ ਜਾਵੇਗਾ ਪਰ ਬੀਟਾ ਯੂਜ਼ਰਸ ਲਈ ਇਹ ਫੀਚਰ ਪਹਿਲਾਂ ਹੀ ਵਰਤੋਂ ‘ਚ ਹੈ। ਇਸ ‘ਚ ਰੋਸ਼ਨੀ ਤੋਂ ਪ੍ਰੇਸ਼ਾਨ ਹੋਣ ਵਾਲੇ ਯੂਜ਼ਰਸ ਨੂੰ ਕਾਫੀ ਸਕੂਨ ਮਿਲੇਗਾ।
3ਡੀ ਟਚ ਦਾ ਫੀਟਰ ਐਕਸਕਲੂਸਿਵ ਆਈਫੋਨ ਯੂਜ਼ਰਸ ਲਈ ਹੀ ਆਵੇਗਾ। ਇਸ ਰਾਹੀਂ ਬਿਨਾਂ ਕਿਸੇ ਨੂੰ ਦੱਸੇ ਤੁਸੀਂ ਕਿਸੇ ਦਾ ਵੀ ਸਟੇਟ ਪੜ੍ਹ ਸਕਦੇ ਹੋ। ਇਹ ਫੀਚਰ ਵੀ ਬੀਟਾ ਯੂਜ਼ਰਸ ਲਈ ਉਪਲਬਧ ਹੈ ਪਰ ਜਲਦੀ ਹੀ ਇਸ ਨੂੰ ਰੋਲ ਆਊਟ ਕੀਤਾ ਜਾਵੇਗਾ।
ਇਸ ਫੀਚਰ ਦਾ ਇਸਤੇਮਾਲ ਕਈ ਦਿਨਾਂ ਤੋਂ ਕੀਤਾ ਜਾ ਰਿਹਾ ਹੈ। ਇਸ ਫੀਚਰ ਨੂੰ ਜਲਦੀ ਹੀ ਦਿੱਤਾ ਜਾਵੇਗਾ। ਇਸ ‘ਚ ਤੁਸੀਂ ਕਿਸੇ ਵੀ ਗਰੁੱਪ ‘ਚ ਤੇ ਮੈਸੇਜ ਦਾ ਰਿਪਲਾਈ ਪ੍ਰਾਈਵੇਟ ਚੈਟ ‘ਚ ਦੇ ਸਕਦੇ ਹੋ।
ਆਡੀਓ ਪਿਕਰ: ਇਸ ‘ਚ ਕਿਸੇ ਵੀ ਆਡੀਓ ਫਾਈਲ ਨੂੰ ਸੈਂਡ ਕਰਨ ਤੋਂ ਪਹਿਲਾਂ ਖੁਦ ਸੁਣ ਸਕਦੇ ਹੋ। ਇਸ ਦੀ ਮਦਦ ਨਾਲ ਉਸ ਨੂੰ ਭੇਜੀਆ ਜਾ ਸਕਦਾ ਹੈ। ਫੋਨ ‘ਚ ਜੋ ਤੁਾਹਾਡੇ ਗਾਣੇ ਤੇ ਮਿਊਜ਼ਿਕ ਫਾਇਲ ਹੈ ਉਹ ਐਪ ‘ਚ ਲਿਸਟ ਹੋ ਜਾਣਗੀਆਂ।