Varun Dhawan On Sidhu Moose Wala: ਵਰੁਣ ਧਵਨ ਬਾਲੀਵੁੱਡ ਦੇ ਬੇਹਤਰੀਨ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਬਾਲੀਵੁੱਡ ਦੀ ਝੋਲੀ 'ਚ ਕਈ ਸ਼ਾਨਦਾਰ ਫਿਲਮਾਂ ਪਾਈਆਂ ਹਨ। ਇਸ ਦੇ ਨਾਲ ਨਾਲ ਵਰੁਣ ਧਵਨ ਦਾ ਪੰਜਾਬੀ ਗਾਣਿਆਂ ਪ੍ਰਤੀ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ।

  


ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਨੇ ਸਿੱਧੂ ਮੂਸੇਵਾਲਾ ਲਈ ਗਾਇਆ ਖਾਸ ਗੀਤ, ਅੱਖਾਂ ਨਮ ਕਰਨਗੇ ਗੀਤ ਦੇ ਬੋਲ, ਦੇਖੋ ਵੀਡੀਓ


ਹਾਲ ਹੀ 'ਚ ਵਰੁਣ ਧਵਨ ਆਈਫਾ ਐਵਾਰਡਜ਼ 2023 'ਚ ਸ਼ਾਮਲ ਹੋਇਆ ਸੀ। ਇੱਥੇ ਵਰੁਣ ਧਵਨ ਤੋਂ ਪੁੱਛਿਆ ਗਿਆ ਕਿ 'ਉੁਸ ਦਾ ਸਭ ਤੋਂ ਮਨਪਸੰਦ ਪੰਜਾਬੀ ਗਾਣਾ ਕਿਹੜਾ ਹੈ'। ਇਸ ਦੇ ਜਵਾਬ 'ਚ ਉਸ ਨੇ ਕਿਹਾ ਕਿ 'ਸਿੱਧੂ ਮੂਸੇਵਾਲਾ ਦਾ ਕੋਈ ਵੀ ਗਾਣਾ ਸੁਣਨਾ ਉਹ ਪਸੰਦ ਕਰਦਾ ਹੈ। ਸਿੱਧੂ ਮੂਸੇਵਾਲਾ ਲੈਜੇਂਡ ਹੈ।' ਦੇਖੋ ਇਹ ਵਡਿੀਓ:









ਦੱਸ ਦਈਏ ਕਿ ਇਹ ਵੀਡੀਓ ਬਰਿੱਟ ਏਸ਼ੀਆ ਚੈਨਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਹੈ। ਵੀਡੀਓ 'ਚ ਕਈ ਬਾਲੀਵੁੱਡ ਸਟਾਰਜ਼ ਤੋਂ ਇਹ ਪੁੱਛਿਆ ਗਿਆ ਸੀ ਕਿ ਉਨ੍ਹਾਂ ਦਾ ਮਨਪਸੰਦ ਗਾਣਾ ਜਾਂ ਸਿੰਗਰ ਕਿਹੜਾ ਹੈ, ਤਾਂ ਇਸ ਦੇ ਜਵਾਬ 'ਚ ਜ਼ਿਆਦਾਤਰ ਕਲਾਕਾਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਏਪੀ ਢਿੱਲੋਂ, ਸਿੱਧੂ ਮੂਸੇਵਾਲਾ ਜਾਂ ਦਿਲਜੀਤ ਦੋਸਾਂਝ ਪਸੰਦ ਹੈ।


ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਵਰੁਣ ਧਵਨ ਸਿੱਧੂ ਮੂਸੇਵਾਲਾ ਨੂੰ ਕਾਫੀ ਪਸੰਦ ਕਰਦਾ ਸੀ। ਸਿੱਧੂ ਦੀ ਮੌਤ 'ਤੇ ਉਸ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਕਰ ਦੇਣ ਵਾਲੀ ਪੋਸਟ ਸ਼ੇਅਰ ਕੀਤੀ ਸੀ। ਇਸ ਦੇ ਨਾਲ ਨਾਲ ਉਹ ਸਮੇਂ ਸਮੇਂ 'ਤੇ ਮੂਸੇਵਾਲਾ ਬਾਰੇ ਗੱਲ ਕਰਦਾ ਰਿਹਾ ਹੈ।


ਕਾਬਿਲੇਗ਼ੌਰ ਹੈ ਕਿ ਅੱਜ ਯਾਨਿ 29 ਮਈ ਨੂੰ ਹਰ ਕੋਈ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਰਿਹਾ ਹੈ। 29 ਮਈ ਹੀ ਉਹ ਦਿਨ ਹੈ, ਜਦੋਂ ਪਿਛਲੇ ਸਾਲ ਸਿੱਧੂ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਨਾਲ ਸ਼ੇਅਰ ਕੀਤੀ ਤਸਵੀਰ, ਮਰਹੂਮ ਗਾਇਕ ਨੂੰ ਇੰਜ ਦਿੱਤੀ ਸ਼ਰਧਾਂਜਲੀ