‘ਸੰਜੂ’ ਦੇ ਕਮਲੀ ਨੇ ਕਬੂਲ ਕੀਤਾ ਆਪਣਾ ਪਿਆਰ, ਇਸ ਅਦਾਕਾਰਾ ਨੂੰ ਕਰ ਰਿਹਾ ਡੇਟ
ਏਬੀਪੀ ਸਾਂਝਾ | 22 Nov 2018 03:47 PM (IST)
ਮੁੰਬਈ: ਆਪਣੀਆਂ ਕੁਝ ਹੀ ਫ਼ਿਲਮਾਂ ਨਾਲ ਲੱਖਾਂ ਦਿਲਾਂ ‘ਤੇ ਰਾਜ਼ ਕਰਨ ਵਾਲਾ ਐਕਟਰ ਵਿੱਕੀ ਕੌਸ਼ਲ ਆਪਣਾ ਦਿਲ ਕਿਸੇ ਨੂੰ ਦੇ ਚੁੱਕਿਆ ਹੈ। ਇਸ ਤੋਂ ਪਹਿਲਾਂ ਵੀ ਵਿੱਕੀ ਤੇ ਉਸ ਦੀ ਦਿਲਬਰਾ ਹਰਲੀਨ ਸੇਠੀ ਦਾ ਨਾਂ ਕਈ ਵਾਰ ਮੀਡੀਆ ‘ਚ ਆ ਚੁੱਕਿਆ ਹੈ। ਦੋਵਾਂ ਨੇ ਨਾ ਕਦੇ ਆਪਣੇ ਇਸ਼ਕ ਦਾ ਇਕਰਾਰ ਕੀਤਾ ਤੇ ਨਾ ਕਦੇ ਇਨਕਾਰ ਕੀਤਾ। ਹੁਣ ਵਿੱਕੀ ਆਪਣੇ ਇਸ਼ਕ ਦਾ ਇਜ਼ਹਾਰ ਖੁੱਲ੍ਹ-ਮ-ਖੁਲ੍ਹਾ ਕਰ ਸਕਦੇ ਹਨ। ਜੀ ਹਾਂ, ਕੁਝ ਦਿਨ ਪਹਿਲਾਂ ਹੀ ਵਿੱਕੀ ਨੇਹਾ ਧੂਪੀਆ ਦੇ ਆਡੀਓ ਚੈਟ ਸ਼ੋਅ ‘ਚ ਆਏ। ਇਸ ‘ਚ ਆਉਣ ਵਾਲੇ ਸਟਾਰਸ ਆਪਣੀ ਜਿੰਦਗੀ ਦਾ ਕੋਈ ਨਾ ਕੋਈ ਖੁਲਾਸਾ ਕਰ ਹੀ ਦਿੰਦੇ ਹਨ। ਸ਼ੋਅ ‘ਚ ਵਿੱਕੀ ਨੇ ਇਸ਼ਾਰਿਆਂ ‘ਚ ਆਪਣੇ ਪਿਆਰ ਦਾ ਇਜ਼ਹਾਰ ਕਰ ਹੀ ਦਿੱਤਾ। ਸ਼ੋਅ ‘ਚ ਵਿੱਕੀ ਨੂੰ ਹਰ ਕਿਸੇ ਲਈ ਇੱਕ ਗਾਣਾ ਡੈਡੀਕੇਟ ਕਰਨ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਹਰਲੀਨ ਸੇਠੀ ਲਈ ‘ਡੂ ਯੂ ਨੋ, ਮੈਂ ਤੈਨੂੰ ਕਿੰਨਾ ਪਿਆਰ ਕਰਦਾ’ ਗਾਣਾ ਚੁਣਿਆ। ਇਸ ਦੇ ਨਾਲ ਹੀ ਸਾਫ ਹੋ ਗਿਆ ਹੈ ਕਿ ਦੋਨਾਂ ‘ਚ ਕੁਝ ਨਾ ਕੁਝ ਤਾਂ ਜ਼ਰੂਰ ਪੱਕ ਰਿਹਾ ਹੈ। ਜੇਕਰ ਵਿੱਕੀ ਦੇ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਸਰਜੀਕਲ ਸਟ੍ਰਾਈਕ ‘ਤੇ ਬਣੀ ਫ਼ਿਲਮ ‘ਉੜੀ’ ‘ਚ ਨਜ਼ਰ ਆਉਣਗੇ ਪਰ ਫੈਨਸ ਨੂੰ ਵਿੱਕੀ ਤੇ ਹਰਲੀਨ ਦੇ ਰਿਸ਼ਤੇ ਦੀ ਆਫੀਸ਼ੀਅਲ ਅਨਾਉਂਸਮੈਂਟ ਦਾ ਇੰਤਜ਼ਾਰ ਹੈ।