ਮੁੰਬਈ: ਵਿੱਕੀ ਕੌਸ਼ਲ ਦੀ ਫ਼ਿਲਮ ‘ਉੜੀ-ਦ ਸਰਜੀਕਲ ਸਟ੍ਰਾਈਕ’ ਨੂੰ ਔਡੀਅੰਸ ਨੇ ਕਾਫੀ ਪਸੰਦ ਕੀਤਾ ਹੈ। ਫ਼ਿਲਮ ਨੇ 238 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਤੇ ਜਲਦੀ ਫ਼ਿਲਮ 250 ਕੋਰੜ ਦੀ ਕਮਾਈ ਵੀ ਕਰ ਲਵੇਗੀ। ਇਸ ਤੋਂ ਬਾਅਦ ਵਿੱਕੀ ਆਪਣੇ ਅਗਲੇ ਪ੍ਰੋਜੈਕਟ ਲਈ ਸੁਰਖੀਆਂ ‘ਚ ਆ ਰਹੇ ਹਨ।
ਉਨ੍ਹਾਂ ਦੀ ਐਕਟਿੰਗ ਨੂੰ ਦੇਖ ਕੇ ਵਿੱਕੀ ਨੂੰ ਕਮਾਲ ਦੀਆਂ ਫ਼ਿਲਮਾਂ ਦੇ ਆਫਰ ਮਿਲ ਰਹੇ ਹਨ। ਹੁਣ ਖ਼ਬਰ ਆਈ ਹੈ ਕਿ ਵਿੱਕੀ ਜਲਦੀ ਹੀ ਸ਼ੂਜੀਤ ਸਰਕਾਰ ਦੀ ਨਵੀਂ ਫ਼ਿਲਮ ਉਧਮ ਸਿੰਘ ‘ਚ ਲੀਡ ਰੋਲ ਪਲੇਅ ਕਰਨ ਵਾਲੇ ਹਨ। ਇਸ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਦਿੱਤੀ ਹੈ। ਉਸ ਦੀ ਜਾਣਕਾਰੀ ਮੁਤਾਬਕ ਫਿਲਮ ਨੂੰ ਰੌਨੀ ਲਾਹਿਰੀ ਪ੍ਰੋਡਿਊਸ ਕਰਨ ਵਾਲੇ ਹਨ। ਇਸ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ ਤੇ ਫ਼ਿਲਮ ਅਗਲੇ ਸਾਲ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਜੇਕਰ ਵਿੱਕੀ ਦੇ ਕੰਮ ਦੀ ਗੱਲ ਕਰੀਏ ਤਾਂ ਵਿੱਕੀ ਜਲਦੀ ਹੀ ਕਰਨ ਜੌਹਰ ਨਾਲ ਹੌਰਰ ਕਾਮੇਡੀ ਫ਼ਿਲਮ ਦੇ ਨਾਲ ਹੀ ‘ਤੱਖ਼ਤ’ ਫ਼ਿਲਮ ‘ਚ ਵੀ ਨਜ਼ਰ ਆਉਣ ਵਾਲੇ ਹਨ। ਉਂਝ ਵਿੱਕੀ ਨੂੰ ਸ਼ਹੀਦ ਉਧਮ ਸਿੰਘ ਦੇ ਗੈਟਅੱਪ ‘ਚ ਦੇਖਣਾ ਲਾਜਵਾਬ ਹੋਣ ਵਾਲਾ ਹੈ ਕਿਉਂਕਿ ਉਹ ਸ਼ਹੀਦ ਦੇ ਕਿਰਦਾਰ ‘ਚ ਜਾਨ ਪਾ ਦੇਣਗੇ।