ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਹਾਲ ਹੀ ਵਿੱਚ ਕੁਝ ਬਹੁਤ ਹੀ ਖ਼ਾਸ ਅਤੇ ਦਿਲ ਖਿੱਚਵੇਂ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਹਨ। ਨੀਰੂ ਦੀਆਂ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨੀਰੂ ਦੀਆਂ ਇਹ ਵਾਇਰਲ ਵੀਡੀਓ ਉਸਦੀ ਦੂਸਰੀ ਗਰਭ ਅਵਸਥਾ ਦੌਰਾਨ ਉਸ ਦੇ ਆਖਰੀ ਦਿਨਾਂ ਵਿੱਚ ਹਨ ਜਦੋਂ ਉਸ ਦੀਆਂ ਜੁੜਵਾਂ ਧੀਆਂ ਉਸਦੀ ਕੁੱਖ ਵਿੱਚ ਸਨ. ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਨੇ ਕੈਪਸ਼ਨ ਵੀ ਬਹੁਤ ਖਾਸ ਦਿੱਤੇ।

ਪਹਿਲੇ ਵੀਡੀਓ ‘ਚ ਨੀਰੂ ਹਸਪਤਾਲ ਦੇ ਬੈੱਡ 'ਤੇ ਇਕ ਵੱਡੇ ਬੇਬੀ ਬੰਪ ਨਾਲ ਦਿਖਾਈ ਦਿੱਤੀ ਹੈ. ਇਸਦੇ ਨਾਲ ਲੇਬਰ ਪੈਨ ਦਾ ਦਰਦ ਵੀ ਉਸ ਦੇ ਚਿਹਰੇ ‘ਤੇ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ‘ਚ ਨੀਰੂ ਦੀ ਭੈਣ ਉਸ ਦੇ ਵਾਲਾਂ ਨੂੰ ਸੁੱਖਾ ਰਹੀ ਹੈ ਅਤੇ ਉਸ ਨੂੰ ਪੈਂਪਰ ਕਰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਨੀਰੂ ਨੇ ਕਿਹਾ ਕਿ ਉਹ ਇੱਕ ਹਫ਼ਤਾ ਪਹਿਲਾਂ ਹਸਪਤਾਲ ਗਈ ਸੀ।



ਇਸ ਦੇ ਨਾਲ, ਨੀਰੂ ਦੀ ਦੂਜੀ ਵੀਡੀਓ ਦੀ ਗੱਲ ਕਰੀਏ ਤਾਂ ਉਹ ਇਸ ‘ਚ ਪਹਿਲੀ ਵਾਰ ਆਪਣੀਆਂ ਧੀਆਂ ਨਾਲ ਨਜ਼ਰ ਆ ਰਹੀ ਹੈ. ਨੀਰੂ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਪ੍ਰਸ਼ੰਸਕ ਨੀਰੂ ਦੀਆਂ ਇਨ੍ਹਾਂ ਵੀਡੀਓ ਨੂੰ ਵੀ ਕਾਫ਼ੀ ਸ਼ੇਅਰ ਕਰ ਰਹੇ ਹਨ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ