ਨਵੀਂ ਦਿੱਲੀ: ਸ਼ਰਾਬ ਦੇ ਮਾਮਲੇ 'ਚ ਪੰਜਾਬੀ ਮਸ਼ਹੂਰ ਨੇ ਪਰ ਦਿੱਲੀ ਵਾਲਿਆਂ ਨੇ ਵੀ ਰਿਕਾਰਡ ਕਾਇਮ ਕਰ ਲਿਆ ਹੈ। ਚਾਰ ਮਈ ਤੋਂ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਤੋਂ ਬਾਅਦ ਦਸ ਦਿਨਾਂ 'ਚ ਹੀ ਦਿੱਲੀ ਵਾਸੀ 170 ਕਰੋੜ ਰੁਪਏ ਦੀ ਸ਼ਰਾਬ ਡਕਾਰ ਗਏ। ਦਿੱਲੀ ਸਰਕਾਰ ਨੂੰ ਸ਼ਰਾਬ ਦੀ ਵਿਕਰੀ 'ਤੇ ਖ਼ਾਸ ਕੋਰੋਨਾ ਫੀਸ ਲਾਉਣ ਨਾਲ 70 ਕਰੋੜ ਰੁਪਏ ਦੀ ਵਾਧੂ ਕਮਾਈ ਹੋਈ ਹੈ।
ਚਾਰ ਮਈ ਨੂੰ ਸ਼ਰਾਬ ਦਾ ਤੀਜਾ ਗੇੜ ਸ਼ੁਰੂ ਹੁੰਦਿਆਂ ਹੀ ਦਿਈਲੀ ਸਰਕਾਰ ਨੇ ਸ਼ਰਾਬ ਦੇ 150 ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਅਗਲੇ ਦਿਨ ਸ਼ਰਾਬ ਦੇ ਐਮਆਰਪੀ 'ਤੇ 70 ਫੀਸਦ ਵਿਸ਼ੇਸ਼ ਕੋਰੋਨਾ ਫੀਸ ਲਾ ਦਿੱਤਾ ਸੀ। ਅਧਿਕਾਰਤ ਅੰਕੜਿਆਂ ਮੁਤਾਬਕ ਸਰਕਾਰ ਵੱਲੋਂ ਈ-ਟੋਕਨ ਸਿਸਟਮ ਲਾਗੂ ਕਰਨ ਤੋਂ ਬਾਅਦ ਸ਼ਰਾਬ ਦੀ ਵਿਕਰੀ ਵਧਣੀ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ: ਭਾਰਤ 'ਚ ਲਗਾਤਾਰ ਵਧ ਰਹੇ ਕੋਰੋਨਾ ਪੌਜ਼ੇਟਿਵ ਕੇਸ, ਲੌਕਡਾਊਨ-4 ਦੀ ਪੂਰੀ ਤਿਆਰੀ!
ਦਿੱਲੀ 'ਚ ਨੌਂ ਮਈ ਨੂੰ ਸਭ ਤੋਂ ਵੱਧ 18.23 ਕਰੋੜ ਦੀ ਸ਼ਰਾਬ ਦੀ ਵਿਕਰੀ ਹੋਈ। ਇਸ ਤੋਂ ਪਹਿਲਾਂ ਅੱਠ ਮਈ ਨੂੰ ਦਿੱਲੀ ਦੇ ਲੋਕਾਂ ਨੇ 15.8 ਕਰੋੜ ਰੁਪਏ ਦੀ ਸ਼ਰਾਬ ਖਰੀਦੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ