ਮੁੰਬਈ: ਬਾਲੀਵੁੱਡ ਸਟਾਰਸ ‘ਚ ਅੱਜਕੱਲ੍ਹ ਰੇਡੀਓ ਜੌਕੀ ਬਣਨ ਦਾ ਬੁਖਾਰ ਚੜ੍ਹਿਆ ਹੋਇਆ ਹੈ। ਪਹਿਲਾ ਕਰਨ ਜੌਹਰ ਅਤੇ ਨੇਹਾ ਧੁਪੀਆ ਚੈਟ ਸ਼ੋਅ ਚਲਾ ਰਹੇ ਹਨ। ਜਿਸ ਤੋਂ ਬਾਅਦ ਖ਼ਬਰ ਆਈ ਸੀ ਕਿ ਕਰੀਨਾ ਕਪੂਰ ਖ਼ਾਨ ਵੀ ਜਲਦੀ ਹੀ ਰੇਡੀਓ ਜੌਕੀ ਬਣਨ ਜਾ ਰਹੀ ਹੈ।

ਹੁਣ ਖ਼ਬਰ ਹੈ ਕਿ ਬਾਲੀਵੁੱਡ ਦੀ ਡਰਟੀ ਗਰਲ ਵਿੱਦਿਆ ਬਾਲਨ ਵੀ ਜਲਦੀ ਹੀ ਰੇਡੀਓ ‘ਤੇ ਆਪਣਾ ਚੈਟ ਸ਼ੋਅ ਲੈ ਕੇ ਆ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਵਿੱਦਿਆ ਜਲਦੀ ਹੀ ਇੱਕ ਰੇਡੀਓ ਚੈਨਲ ‘ਤੇ ਚੈਟ ਸ਼ੋਅ ਹੋਸਟ ਕਰੇਗੀ। ਜਿਸ ਦਾ ਨਾਂਅ ਹੈ, ‘ਵਿਦ ਵਿੱਦਿਆ ਬਾਲਨ ਧੁਨ ਬਦਲਕੇ ਤੋ ਦੇਖੋ।’

ਇਸ ਸ਼ੋਅ ਦੀਅ ਜੇ ਅੋਫੀਸ਼ੀਅਲ ਅਨਾਉਂਸਮੈਂਟ ਨਹੀਂ ਹੋਈ ਹੈ ਪਰ ਸ਼ੋਅ ਮਾਰਚ ‘ਚ ਸ਼ੁਰੂ ਹੋਣ ਦੀ ਤਿਆਰੀਆਂ ਹਨ। ਜਿਸ ‘ਚ ਉਹ ਵੱਖ-ਵੱਖ ਮੁੱਦਿਆਂ ‘ਤੇ ਗੱਲ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਵਿਦੀਆ ਜਲਦੀ ਹੀ ‘ਮਿਸ਼ਨ ਮੰਗਲ’ ‘ਚ ਅਕਸ਼ੈ ਅਤੇ ਤਾਪਸੀ ਜਿਹੇ ਕਲਾਕਾਰਾਂ ਨਾਲ ਸਕ੍ਰੀਨ ‘ਤੇ ਨਜ਼ਰ ਆਵੇਗੀ।