ਨਵੀਂ ਦਿੱਲੀ: ਸਰਕਾਰ ਨੇ 112 ਪਦਮ ਐਵਾਰਡਾਂ ਦਾ ਐਲਾਨ ਕਰ ਦਿੱਤਾ ਹੈ। ਇਸ ‘ਚ 4 ਪਦਮਵਿਭੂਸ਼ਨ, 14 ਪਦਮਭੂਸ਼ਨ ਅਤੇ 94 ਪਦਮਸ਼੍ਰੀ ਐਵਾਰਡ ਸ਼ਾਮਲ ਹਨ। ਇਸ ‘ਚ 21 ਔਰਤਾਂ ਤੇ ਇੱਕ ਟ੍ਰਾਂਸਜੈਂਡਰ ਵੀ ਸ਼ਾਮਲ ਹੈ। ਪਦਮ ਅਵਾਰਡ ਜੇਤੂ ਦੇ ਨਾਂਵਾਂ ‘ਚ ਇਸ ਵਾਰ ਮਰਹੂਮ ਦਿੱਗਜ ਪੱਤਰਕਾਰ ਕੁਲਦੀਪ ਨਈਅਰ (ਮਰਨ ਉਪਰੰਤ), ਕ੍ਰਿਕਟਰ ਗੌਤਮ ਗੰਭੀਰ, ਭਾਰਤੀ ਕੋਰਿਓਗ੍ਰਾਫਰ ਪ੍ਰਭੂਦੇਵਾ, ਮਰਹੂਮ ਅਦਾਕਾਰ ਕਾਦਰ ਖ਼ਾਨ (ਮਰਨ ਉਪਰੰਤ)ਅਤੇ ਹੋਰ ਕਈ ਸ਼ਾਮਲ ਹਨ।


ਪਦਮ ਵਿਭੂਸ਼ਣ:- ਲੋਕ ਕਲਾਕਾਰ ਤੀਜਨ ਬਾਈ, ਐਲ ਐਂਡ ਟੀ ਦੇ ਮੁਖੀ ਏ.ਐਮ. ਨਾਇਕ, ਰੰਗਕਰਮੀ ਬਲਵੰਤ ਮੋਰੇਸ਼ਵਰ ਪੁਰਾਂਦਰੇ ਅਤੇ ਵਿਦੇਸ਼ੀ ਨਾਗਰਿਕ ਜਿਬੂਤੀ ਦੇ ਰਾਸ਼ਟਰਪਤੀ ਇਸਮਾਈਲ ਉਮਰ ਗੁਲੇਹ ਨੂੰ ਪਦਮ ਵਿਭੂਸ਼ਣ ਸਨਮਾਨ ਐਲਾਨਿਆ ਗਿਆ ਹੈ।

ਪਦਮਭੂਸ਼ਨ:- ਇਸ ਸਾਲ ਦਾ ਪਦਮ ਭੂਸ਼ਨ ਐਵਾਰਡ ਜਿਨ੍ਹਾਂ 14 ਲੋਕਾਂ ਨੂੰ ਮਿਲਿਆ ਹੈ ਉਨ੍ਹਾਂ ਦੇ ਨਾਂਅ ਹਨ- ਅਕਾਲੀ ਦਲ ਦੇ ਦੇਤਾ ਸੁਖਦੇਵ ਸਿੰਘ ਢੀਂਡਸਾ, ਪ੍ਰਵੀਣ ਗੋਰਧਨ, ਮਹਾਸ਼ਿਆ ਧਰਮਪਾਲ ਗੁਲਾਟੀ, ਦਰਸ਼ਨ ਲਾਲ ਜੈਨ, ਲਕਸ਼ਮਣ ਰਾਓ ਕੁਕੜੇ, ਪਛੱਮੀ ਬੰਗਾਲ ਦੇ ਬੁਦਧਾਦਿਤੀਆ ਮੁਖਰਜੀ ਨੂੰ ਕਲਾ, ਸੰਗੀਤ ਦੇ ਖੇਤਰ ‘ਚ ਪਦਮ ਭੂਸ਼ਣ ਦਿੱਤਾ ਜਾ ਰਿਹਾ ਹੈ।



ਪਦਮਸ਼੍ਰੀ:- ਐਕਟਰ ਮਨੋਜ ਵਾਜਪਾਈ, ਫੁੱਟਬਾਲਰ ਸੁਨੀਲ ਭੈਤਰੀ, ਕੋਰਿਓਗ੍ਰਾਫਰ ਪ੍ਰਭੁ ਦੇਵਾ ਅਤੇ ਕ੍ਰਿਕਟਰ ਗੌਤਮ ਗੰਭੀਰ, ਮਰਹੂਮ ਐਕਟਰ ਕਾਦਰ ਖ਼ਾਨ, ਪਹਿਲਵਾਨ ਬਜਰੰਗ ਪੂਨੀਆ ਮਸੇਨ 94 ਲੋਕਾਂ ਨੂੰ ਪਰਦਸ਼੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।

ਪਦਮ ਪੁਰਸਕਾਰਾਂ ਦੀ ਪੂਰੀ ਸੂਚੀ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਨ੍ਹਾਂ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਹੈ। ਪ੍ਰਣਬ ਤੋਂ ਇਲਾਵਾ ਜਨਸੰਘ ਦੇ ਨੇਤਾ ਨਾਨਾ ਜੀ ਦੇਸ਼ਮੁਖ ਅੇਤ ਫੇਮਸ ਗਾਇਕ, ਸੰਗੀਤਕਾਰ ਅਤੇ ਗੀਤਕਾਰ ਭੂਪੇਨ ਹਜਾਰਿਕਾ (ਮਰਨ ਤੋਂ ਬਾਅਦ) ਨੂੰ ਵੀ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਹੈ।


ਪ੍ਰਣਬ ਭਾਰਤ ਦੇ 13ਵੇਂ ਰਾਸ਼ਟਰਪਤੀ ਰਹਿ ਚੁੱਕੇ ਹਨ। ਪ੍ਰਣਬ ਦਾ ਨੂੰ ਭਾਰਤ ਰਤਨ ਦੀ ਜਾਣਕਾਰੀ ਖ਼ੁਦ ਨਰੇਂਦਰ ਮੋਦੀ ਨੇ ਟਵਿੱਟਰ ‘ਤੇ ਇੱਕ ਪੋਸਟ ਲਿਖ ਕੇ ਦਿੱਤੀ ਅਤੇ ਉਨ੍ਹਾਂ ਦੀ ਤਾਰੀਫ ਕੀਤੀ ਹੈ।


ਸਿਰਫ ਮੋਦੀ ਹੀ ਨਹੀਂ ਪ੍ਰਣਬ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵਿੱਟਰ ‘ਤੇ ਵਧਾਈ ਦਿੱਤੀ ਅਤੇ ਲਿਖਿਆ ਕਿ ਪਾਰਟੀ ਨੂੰ ਪ੍ਰਣਬ ‘ਤੇ ਮਾਣ ਹੈ।