ਫਿਲਮਕਾਰ ਨੇ ਸ਼ੇਅਰ ਕੀਤੀ ਦਿੱਲੀ ਹਿੰਸਾ ਦੀ ਵੀਡੀਓ, ਕਿਹਾ- 'ਦਹਿਕ ਰਹੀ ਦਿੱਲੀ, ਪੀਐਮ ਬੇਖ਼ਬਰ'
ਏਬੀਪੀ ਸਾਂਝਾ | 25 Feb 2020 11:51 AM (IST)
ਰਾਜਧਾਨੀ ਦਿੱਲੀ 'ਚ ਸੀਏਏ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਸੋਮਵਾਰ ਨੂੰ ਹਿੰਸਾ ਭੜਕ ਗਈ ਤੇ ਕਈ ਲੋਕਾਂ ਦੀ ਜਾਨ ਚਲੀ ਗਈ। ਹੁਣ ਰਾਜਧਾਨੀ 'ਚ ਹੋਈ ਹਿੰਸਾ ਨੂੰ ਲੈ ਕੇ ਫਿਲਮਕਾਰ ਵਿਨੋਦ ਕਾਪੜੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਸੀਏਏ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਸੋਮਵਾਰ ਨੂੰ ਹਿੰਸਾ ਭੜਕ ਗਈ ਤੇ ਕਈ ਲੋਕਾਂ ਦੀ ਜਾਨ ਚਲੀ ਗਈ। ਹੁਣ ਰਾਜਧਾਨੀ 'ਚ ਹੋਈ ਹਿੰਸਾ ਨੂੰ ਲੈ ਕੇ ਫਿਲਮਕਾਰ ਵਿਨੋਦ ਕਾਪੜੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਟਵਿਟਰ 'ਤੇ ਬੀਜੇਪੀ ਆਗੂ ਕਪਿਲ ਮਿਸ਼ਰਾ ਨੂੰ ਅੱਤਵਾਦੀ ਕਿਹਾ ਹੈ। ਵਿਨੋਦ ਕਾਪੜੀ ਨੇ ਟਵੀਟ ਕਰਦਿਆਂ ਲਿਖਿਆ, "ਦੇਸ਼ ਦੀ ਰਾਜਧਾਨੀ ਦਿੱਲੀ ਦਹਿਕ ਰਹੀ ਹੈ। ਕਪਿਲ ਮਿਸ਼ਰਾ ਜਿਹੇ ਅੱਤਵਾਦੀ ਹੁਣ ਸਲਾਖਾਂ ਤੋਂ ਬਾਹਰ ਹਨ, ਦੰਗੇਬਾਜ਼ ਬੇਖੌਫ ਹਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਬੇਖ਼ਬਰ ਹਨ।" ਤੁਹਾਨੂੰ ਦੱਸ ਦਈਏ ਕਿ ਬੀਜੇਪੀ ਆਗੂ ਕਪਿਲ ਮਿਸ਼ਰਾ ਦਾ ਇੱਕ ਬਿਆਨ ਬੀਤੇ ਦਿਨੀਂ ਲਗਾਤਾਰ ਵਾਇਰਲ ਹੋ ਰਿਹਾ ਸੀ। ਇਸ ਬਿਆਨ 'ਚ ਕਪਿਲ ਮਿਸ਼ਰਾ ਕਹਿੰਦੇ ਹਨ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਪਸ ਚਲੇ ਜਾਣ ਤੱਕ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਸੜਕਾਂ ਤੋਂ ਹਟਾ ਦੇਵੇ ਨਹੀਂ ਤਾਂ ਉਨ੍ਹਾਂ ਨੂੰ ਸੜਕਾਂ 'ਤੇ ਉਤਰਨਾ ਪਵੇਗਾ।