ਮੁੰਬਈ: ਸਲਮਾਨ ਖ਼ਾਨ ਆਪਣੀ ਅਗਲੀ ਫ਼ਿਲਮ ‘ਭਾਰਤ’ ਦੇ ਲਈ ਪੰਜਾਬ ਆ ਚੁੱਕੇ ਹਨ। ਇੱਥੇ ‘ਭਾਰਤ’ ਦਾ ਸ਼ੈਡੀਊਲ ਇੱਕ ਮਹੀਨੇ ਦਾ ਹੈ। ਫ਼ਿਲਮ ਨੂੰ ਸਾਲ 2019 ਦੀ ਸਭ ਤੋਂ ਵੱਡੀ ਫ਼ਿਲਮ ਕਿਹਾ ਜਾ ਰਿਹਾ ਹੈ। ਇਸ ਫ਼ਿਲਮ ਰਾਹੀਂ ਡਾਈਰੈਕਟਰ ਅਲੀ ਅੱਬਾਸ ਜ਼ਫ਼ਰ ਨੇ ਇੱਕ ਵਾਰ ਫੇਰ ਕਟਰੀਨਾ ਕੈਫ ਅਤੇ ਸਲਮਾਨ ਨੂੰ ਇਕੱਠੇ ਸਕਰੀਨ ‘ਤੇ ਲਿਆਂਦਾ ਹੈ।

ਹੁਣ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਲੁਧਿਆਣਾ ‘ਚ ਹੋ ਰਹੀ ਹੈ। ਫ਼ਿਲਮ ‘ਭਾਰਤ’ ਨੂੰ ਲੈ ਕੇ ਹੁਣ ਖ਼ਬਰ ਸਾਹਮਣੇ ਆਈ ਹੈ ਉਹ ਸਭ ਨੂੰ ਹੈਰਾਨ ਕਰ ਦਵੇਗੀ। ਜੀ ਹਾਂ, ਫ਼ਿਲਮ ਦੀ ਕ੍ਰਿਏਟੀਵ ਟੀਮ ਨੇ ਲੁਧਿਆਣਾ ਦੇ ਬੱਲ੍ਹੋਵਾਲ ਪਿੰਡ ‘ਚ ਵਾਹਗਾ ਬਾਰਡਰ ਦਾ ਸੈੱਟ ਕੀਤਾ ਹੈ। ਫ਼ਿਲਮ ਦੀ ਸ਼ੂਟਿੰਗ ਅਸਲ ਲੋਕੇਸ਼ਨ ‘ਤੇ ਸਿਕਊਰਟੀ ਕਾਰਨਾਂ ਕਰਕੇ ਨਹੀਂ ਹੋ ਰਹੀ।



ਫ਼ਿਲਮ ਦੀ ਟੀਮ ਮੈਂਬਰ ਨੇ ਦੱਸਿਆ ਕਿ ‘ਭਾਰਤ’ ਦੇ ਕੁਝ ਸੀਨਜ਼ ਸਲਮਾਨ ਨੂੰ ਪਾਕਿਸਤਾਨ ਵੱਲ ਤੋਂ ਆਉਂਦੇ ਦਿਖਾਇਆ ਜਾਣਾ ਹੈ। ਇਸੇ ਲਈ ‘ਭਾਰਤ’ ਦੀ ਕ੍ਰਿਏਟੀਵ ਟੀਮ ਨੇ ਦਿਨ ਰਾਤ ਮਹਿਨਤ ਕਰ 20 ਦਿਨਾਂ ‘ਚ ਇਹ ਸੈੱਟ ਤਿਆਰ ਕੀਤਾ ਹੈ। ਸਲਮਾਨ ਦੀ ਇਸ ਮਲਟੀਸਟਾਰਰ ਫ਼ਿਲਮ ਨੂੰ ਅਗਲੇ ਸਾਲ ਈਦ ‘ਤੇ ਰਿਲੀਜ਼ ਕੀਤਾ ਜਾਣਾ ਹੈ।