Punjabi Movies On OTT Releasing In April: ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ। ਮਹਿਜ਼ 2 ਦਿਨਾਂ 'ਚ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਅਪ੍ਰੈਲ 'ਚ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਲਈ ਚੰਗੀ ਖਬਰ ਆ ਰਹੀ ਹੈ। ਨਵੀਆਂ ਪੰਜਾਬੀ ਫਿਲਮਾਂ ਓਟੀਟੀ ਪਲੇਟਫਾਰਮ 'ਤੇ ਦਸਤਕ ਦੇਣ ਜਾ ਰਹੀਆਂ ਹਨ। ਜੇ ਤੁਸੀਂ ਇਹ ਫਿਲਮਾਂ ਥੀਏਟਰ 'ਚ ਨਹੀਂ ਦੇਖ ਸਕੇ ਤਾਂ ਹੁਣ ਘਰ ਬੈਠੇ ਦੇਖਣ ਦਾ ਵਧੀਆ ਮੌਕਾ ਹੈ, ਆਓ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਫਿਲਮਾਂ ਨੇ ਇਹ:
ਸਿੰਮੀ ਚਾਹਲ ਤੇ ਇਮਰਾਨ ਅੱਬਾਸ ਸਟਾਰਰ ਮੂਵੀ 'ਜੀ ਵੇ ਸੋਹਣਿਆ ਜੀ'ਪੰਜਾਬੀ ਅਦਾਕਾਰਾ ਸਿੰਮੀ ਚਾਹਲ ਤੇ ਪਾਕਿਸਤਾਨੀ ਐਕਟਰ ਇਮਰਾਨ ਅੱਬਾਸ ਦੀ ਫਿਲਮ 'ਜੀ ਵੇ ਸੋਹਣਿਆ ਜੀ' ਨੂੰ ਕਾਫੀ ਪਿਆਰ ਮਿਿਲਿਆ ਸੀ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਖੂਬ ਪਸੰਦ ਕੀਤਾ ਗਿਆ ਸੀ। ਫਿਲਮ 'ਚ ਇਮਰਾਨ ਤੇ ਸਿੰਮੀ ਦੀ ਲਵ ਕੈਮਿਸਟਰੀ ਨੂੰ ਕਾਫੀ ਸਲਾਹਿਆ ਗਿਆ ਸੀ। ਜੇ ਤੁਸੀਂ ਇਹ ਫਿਲਮ ਥੀਏਟਰ 'ਚ ਨਹੀਂ ਦੇਖ ਸਕੇ, ਤਾਂ ਹੁਣ ਤੁਹਾਡੇ ਲਈ ਫਿਲਮ ਘਰ ਬੈਠ ਕੇ ਦੇਖਣ ਦਾ ਵਧੀਆ ਮੌਕਾ ਹੈ। ਕਿਉਂਕਿ ਇਹ ਫਿਲਮ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਬਾਰੇ ਅਦਾਕਾਰਾ ਸਿੰਮੀ ਚਾਹਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਇਹ ਫਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਵਾਰਨਿੰਗ 2ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਿੰਘ ਦੀ ਫਿਲਮ 'ਵਾਰਨਿੰਗ 2' ਵੀ ਥੀਏਟਰਾਂ ਤੋਂ ਬਾਅਦ ਹੁਣ ਓਟੀਟੀ 'ਤੇ ਤੁਹਾਡਾ ਮਨੋਰੰਜਨ ਕਰਨ ਲਈ ਬਿਲਕੁਲ ਤਿਆਰ ਹੈ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ। ਦੱਸ ਦਈਏ 'ਵਾਰਨਿੰਗ 2' 11 ਅਪ੍ਰੈਲ ਨੂੰ ਓਟੀਟੀ ਪਲੇਟਫਾਰਮ ਚੌਪਾਲ 'ਤੇ ਰਿਲੀਜ਼ ਹੋਣ ਜਾ ਰਹੀ ਹੈ।
ਚਮਕੀਲਾਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ 'ਚਮਕੀਲਾ' ਵੀ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।