ਜੌਨ ਅਬ੍ਰਾਹਮ ਦਾ ਹੋਇਆ ਅਜਿਹਾ ਹਾਲ, ਪਛਾਣਨਾ ਮੁਸ਼ਕਲ
ਏਬੀਪੀ ਸਾਂਝਾ | 04 Apr 2019 01:18 PM (IST)
ਮੁੰਬਈ: ਜਲਦੀ ਹੀ ਐਕਸ਼ਨ ਹੀਰੋ ਜੌਨ ਅਬ੍ਰਾਹਮ ਦੀ ਫ਼ਿਲਮ ‘ਰਾਅ’ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ ‘ਚ ਹੁਣ ਜੌਨ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਨੂੰ ਸ਼ੇਅਰ ਕੀਤਾ ਹੈ ਜੋ ਉਸ ਦੀ ਆਉਣ ਵਾਲੀ ਫ਼ਿਲਮ ‘ਰਾਅ’ ਯਾਨੀ ‘ਰੋਮਿਓ ਅਕਬਰ ਵਾਲਟਰ’ ਦੀ ਮੇਕਿੰਗ ਹੈ। ਇਸ ‘ਚ ਉਨ੍ਹਾਂ ਨੂੰ ਪ੍ਰੋਸਥੈਟਿਕ ਮੈਕਅੱਪ ਨਾਲ ਨਵਾਂ ਰੂਪ ਦਿੱਤਾ ਗਿਆ ਹੈ। ਇਸ ਦੀ ਖਾਸ ਗੱਲ ਹੈ ਕਿ ਇਸ ਰੂਪ ‘ਚ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਪਛਾਣ ਨਹੀਂ ਪਾ ਰਹੇ। ਜੌਨ ਨੂੰ ਅਜਿਹੀ ਲੁੱਕ ਦੇਣ ‘ਦ ਪ੍ਰੋਸਥੈਟਿਕ ਡਿਜ਼ਾਇਨਰ ਪ੍ਰੀਤੀਸ਼ੀਲ ਦਿਕਸ਼ਿਤ ਨੇ ਜ਼ਬਰਦਸਤ ਕੰਮ ਕੀਤਾ ਹੈ। ਇਸ ਲਈ ਜੌਨ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟੀਮ ਦਾ ਥੈਂਕਸ ਵੀ ਕੀਤਾ ਹੈ। ਜੌਨ ਦੀ ‘ਰਾਅ’ ਸੱਚੀ ਘਟਨਾਵਾਂ ‘ਤੇ ਆਧਰਤ ਫ਼ਿਲਮ ਹੈ। ਫ਼ਿਲਮ ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ ਹੈ ਜਿਸ ਨੂੰ ਰੌਬੀ ਗ੍ਰੇਵਾਲ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਚ ਜੌਨ ਨੇ ਮੌਨੀ ਰਾਏ, ਜੈਕੀ ਸ਼ਰੌਫ, ਸਿਕੰਦਰ ਖੇਰ, ਬੋਮਨ ਇਰਾਨੀ ਜਿਹੇ ਸਟਾਰ ਨਜ਼ਰ ਆਉਣਗੇ।