Netflix ਦੇ Stranger Things ਦਾ ਸੀਜ਼ਨ 4 ਸਪੱਸ਼ਟ ਤੌਰ 'ਤੇ 2020 ਦੇ ਅੰਤ ਜਾਂ 2021 ਦੇ ਸ਼ੁਰੂ ਵਿੱਚ ਪਿਛਲੇ ਪ੍ਰੀਮੀਅਰ ਪੈਟਰਨ ਅਨੁਸਾਰ ਰੀਲੀਜ਼ ਹੋਵੇਗਾ। ਸਟਰੇਂਜਰ ਥਿੰਗਜ਼ ਦਾ ਦੂਜਾ ਤੇ ਤੀਜਾ ਸੀਜ਼ਨ ਦੋਵਾਂ ਵਾਰ 15-20 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਪ੍ਰੀਮੀਅਰ ਹੋਇਆ। ਚੌਥੇ ਸੀਜ਼ਨ ਦੇ ਆਮਦ ਦਾ ਐਲਾਨ ਸਤੰਬਰ 2019 ਵਿੱਚ Netflix ਵੱਲੋਂ ਕੀਤਾ ਗਿਆ ਸੀ।

ਐਕਟ੍ਰੈਸ ਮਿਲੀ ਬੌਬੀ ਬ੍ਰਾਓਨ ਨੇ ਆਪਣੇ ਇੰਸਟਾਗ੍ਰਾਮ ਤੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਦੀ ਸੀਰੀਜ਼ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ।


ਸੀਜ਼ਨ 4 'ਚ ਹੋਣਗੇ ਇਹ ਕਿਰਦਾਰ
ਜ਼ਿਆਦਾਤਰ ਕਿਰਦਾਰ ਉਹੀ ਰਹਿਣ ਦੀ ਉਮੀਦ ਹੈ। ਮੁੱਖ ਤੌਰ 'ਤੇ ਮਾਈਕ ਦੀ ਭੁਮੀਕਾ ਫਿਨ ਵੁਲਫਹਾਰਡ, ਈਲੈਵਨ ਦੇ ਰੂਪ ਵਿੱਚ ਮਿਲੀ ਬੌਬੀ ਬ੍ਰਾਓਨ, ਕਾਲੇਬ ਮੈਕਲੌਫਲਿਨ, ਲੂਕਾਸ ਵਜੋਂ, ਸੈਡੀ ਸਿੰਕ, ਮੈਕਸ ਵਜੋਂ , ਗੇਟਨ ਮੈਟਾਰਾਜ਼ੋ, ਡਸਟਿਨ ਹੈਂਡਰਸਨ ਵਜੋਂ , ਜੋ ਕੇਰੀ, ਸਟੀਵ ਹੈਰਿੰਗਟਨ ਦੇ ਰੂਪ ਵਿੱਚ ਤੇ ਹੋਰ ਕਈ ਕਿਰਦਾਰ ਹੋਣਗੇ। ਅਧਿਕਾਰਤ ਤੌਰ 'ਤੇ ਕਾਸਟਿੰਗ ਦੀਆਂ ਖ਼ਬਰਾਂ ਦਾ ਐਲਾਨ ਕਰਨਾ ਅਜੇ ਬਾਕੀ ਹੈ। ਜ਼ਾਹਰ ਹੈ, ਇਸ ਸੀਜ਼ਨ ਵਿੱਚ 4 ਨਵੇਂ ਪਾਤਰ ਸ਼ਾਮਲ ਹੋਣਗੇ।