ਟੀਵੀ ਅਦਾਕਾਰਾ ਅਨੀਤਾ ਹਸਨੰਦਾਨੀ ਤੇ ਪਤੀ ਬਿਜ਼ਨੈੱਸਮੈਨ ਰੋਹਿਤ ਰੈਡੀ ਦੇ ਘਰ ਬੇਟੇ ਨੇ ਜਨਮ ਲਿਆ ਹੈ। ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤਾ ਹੈ। ਉਸ ਨੇ ਆਪਣੇ ਬੇਟੇ ਦਾ ਨਾਮ ਦਾ ਵੀ ਖੁਲਾਸਾ ਕੀਤਾ ਹੈ। ਅਨੀਤਾ ਨੇ ਇੱਕ ਵੀਡੀਓ ਸਾਂਝਾ ਕੀਤਾ ਤੇ ਲਿਖਿਆ "ਸਾਡਾ ਬੇਟਾ ਆਰਵ।" ਤੁਹਾਨੂੰ ਦੱਸ ਦੇਈਏ ਕਿ 9 ਫਰਵਰੀ ਨੂੰ ਅਨੀਤਾ ਹਸਨੰਦਾਨੀ ਨੇ 'ਆਰਵ' ਨੂੰ ਜਨਮ ਦਿੱਤਾ ਸੀ।
ਅਨੀਤਾ ਤੇ ਉਸਦੇ ਪਤੀ ਇਸ ਵੀਡੀਓ ਵਿੱਚ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਉਹ ਆਪਣੇ ਬੱਚੇ ਦਾ ਸਵਾਗਤ ਵੀ ਕਰ ਰਹੇ ਹਨ। ਵੀਡੀਓ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਅਨੀਤਾ ਦੇ ਬੇਬੀ ਬੰਪ 'ਤੇ ਇੱਕ ਬੰਬ ਲਾਇਆ ਗਿਆ ਹੈ ਤੇ ਰੋਹਿਤ ਇਸ 'ਤੇ ਮਾਚਿਸ ਲਾ ਰਹੇ ਹਨ। ਉਸੇ ਸਮੇਂ, ਜਿਵੇਂ ਹੀ ਮਾਚਿਸ ਲਗਾਉਂਦੇ ਹਨ ਤਾਂ ਇਕ ਧਮਾਕਾ ਹੁੰਦਾ ਹੈ ਤੇ ਆਰਵ ਦਿਖਾਈ ਦਿੰਦਾ ਹੈ। ਇਸ ਵੀਡੀਓ 'ਤੇ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਹੈ।
ਅਨੀਤਾ ਨੇ 9 ਫਰਵਰੀ ਨੂੰ ਇਕ ਬੇਟੇ ਨੂੰ ਜਨਮ ਦਿੱਤਾ। ਉਦੋਂ ਤੋਂ ਉਹ ਲਗਾਤਾਰ ਚਰਚਾ ਵਿੱਚ ਹੈ। ਉਸ ਦੀ ਪ੍ਰੈਗਨੈਂਸੀ ਦੌਰਾਨ ਅਤੇ ਡਿਲੀਵਰੀ ਤੋਂ ਬਾਅਦ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਏਕਤਾ ਕਪੂਰ ਨੇ ਫੈਨਸ ਲਈ ਇਕ ਵੀਡੀਓ ਸਾਂਝਾ ਕੀਤਾ ਸੀ। ਇਸ ਵੀਡੀਓ 'ਚ ਏਕਤਾ ਕਪੂਰ ਅਨੀਤਾ ਨੂੰ ਮਿਲਣ ਹਸਪਤਾਲ ਗਈ ਸੀ।
ਸੈਲੇਬ੍ਰਿਟੀਜ਼ ਤੋਂ ਲੈ ਕੇ ਅਨੀਤਾ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਦੱਸ ਦੇਈਏ ਕਿ ਅਨੀਤਾ ਹਸਨੰਦਾਨੀ ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਦੀ ਭਰਜਾਈ ਹੈ। ਅਨੀਤਾ ਨੇ ਕਈ ਟੀਵੀ ਸੀਰੀਅਲਸ ਅਤੇ ਬਾਲੀਵੁੱਡ ਫਿਲਮਾਂ 'ਚ ਯਾਦਗਾਰੀ ਪ੍ਰਦਰਸ਼ਨ ਕੀਤੇ ਹਨ।