Gippy Grewal On Diljit Dosanjh: ਪੰਜਾਬੀ ਸਟਾਰ ਦਿਲਜੀਤ ਦੋਸਾਂਝ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ ਤੋਂ ਬਾਅਦ ਗਲੋਬਲ ਆਈਕੌਨ ਬਣ ਗਏ ਹਨ। ਪੂਰੀ ਦੁਨੀਆ 'ਚ ਇਸ ਸਮੇਂ ਸਿਰਫ ਦਿਲਜੀਤ ਦੋਸਾਂਝ ਦੇ ਹੀ ਚਰਚੇ ਹਨ। ਇਸ ਦੇ ਨਾਲ ਨਾਲ ਹਾਲ ਹੀ ਦਿਲਜੀਤ-ਨਿਮਰਤ ਖਹਿਰਾ ਦੀ ਫਿਲਮ ਮੋਸਟ ਅਵੇਟਡ ਫਿਲਮ 'ਜੋੜੀ' ਵੀ ਰਿਲੀਜ਼ ਹੋਈ ਹੈ। ਜੋ ਕਿ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ। ਇਸ ਫਿਲਮ ਨੂੰ ਦੇਖ ਕੇ ਦਰਸ਼ਕਾਂ ਦੀਆਂ ਅੱਖਾਂ 'ਚ ਹੰਝੂ ਆ ਰਹੇ ਹਨ।
ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ ਆਪਣੀ ਮੰਗਣੀ 'ਚ ਪਹਿਨੇਗੀ ਇਹ ਡਰੈੱਸ? ਇਸ ਮਸ਼ਹੂਰ ਡਿਜ਼ਾਇਨਰ ਨੂੰ ਦਿੱਤਾ ਡਰੈੱਸ ਦਾ ਆਰਡਰ
ਕੀ ਤੁਹਨੂੰ ਯਾਦ ਹੈ ਕਿ ਕੁੱਝ ਸਮੇਂ ਪਹਿਲਾਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸੀ ਕਿ ਦਿਲਜੀਤ ਦੋਸਾਂਝ ਦਾ ਹਨੀ ਸਿੰਘ ਦਾ ਵਿਵਾਦ ਹੋਇਆ ਸੀ। ਇਸ ਗੱਲ ਕਰਕੇ ਦਿਲਜੀਤ ਦਾ ਨਾਮ ਕਾਫੀ ਚਰਚਾ 'ਚ ਰਿਹਾ ਸੀ।
ਹੁਣ ਇਸ ਬਾਰੇ ਇੱਕ ਸ਼ਖਸ ਨੇ ਦਿਲਜੀਤ ਦੇ ਸੁਭਾਅ ਨੂੰ ਲੈਕੇ ਅਜਿਹੀਆਂ ਗੱਲਾਂ ਕਹੀਆਂ ਹਨ, ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਦਿਲਜੀਤ ਵਰਗਾ ਕੋਈ ਸਟਾਰ ਨਹੀਂ ਹੈ।
ਇਹ ਵੀਡੀਓ 'ਚ ਗਿੱਪੀ ਗਰੇਵਾਲ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਅੰਮ੍ਰਿਤ ਮਾਨ ਨਾਲ ਵੀਡੀਓ ਚੈਟ 'ਤੇ ਨਜ਼ਰ ਆ ਰਹੇ ਹਨ। ਇਸ ਦੌਰਾਨ ਗਿੱਪੀ ਦਿਲਜੀਤ ਬਾਰੇ ਬੋਲਦੇ ਸੁਣੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਿਲਜੀਤ ਦੀ ਇਹ ਖਾਸੀਅਤ ਸਭ ਤੋਂ ਵਧੀਆ ਲੱਗਦੀ ਹੈ ਕਿ ਉਹ ਕਦੇ ਬੋਲਦਾ ਹੀ ਨਹੀਂ ਹੈ। ਉਸ ਨੇ ਕਦੇ ਕਿਸੇ ਬਾਰੇ ਮਾੜਾ ਨਹੀਂ ਬੋਲਿਆ। ਉਸ ਦੀ ਇਹੀ ਖਾਸੀਅਤ ਉਸ ਨੂੰ ਮਹਾਨ ਆਰਟਿਸਟ ਬਣਾਉਂਦੀ ਹੈ। ਇਸ ਦੇ ਨਾਲ ਨਾਲ ਗਿੱਪੀ ਨੇ ਹਨੀ ਸਿੰਘ ਤੇ ਦਿਲਜੀਤ ਦੇ ਵਿਵਾਦ ਬਾਰੇ ਵੀ ਗੱਲ ਕੀਤੀ। ਦੇਖੋ ਗਿੱਪੀ ਨੇ ਕੀ ਕੀ ਕਿਹਾ:
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਇੱਕ ਦੂਜੇ ਦੇ ਨਾਲ ਖਾਸ ਬੌਂਡਿੰਗ ਸ਼ੇਅਰ ਕਰਦੇ ਹਨ। ਦੋਵੇਂ ਇੱਕ ਦੂਜੇ ਨਾਲ 'ਜਿਹਨੇ ਮੇਰਾ ਦਿਲ ਲੁੱਟਿਆ' 'ਚ ਐਕਟਿੰਗ ਕਰਦੇ ਨਜ਼ਰ ਆਏ ਸੀ।
ਇਹ ਵੀ ਪੜ੍ਹੋ: ਅਰਮਾਨ ਮਲਿਕ ਦੀ ਦੂਜੀ ਕ੍ਰਿਤਿਕਾ ਫਿਰ ਬਣਨਾ ਚਾਹੁੰਦੀ ਹੈ ਮਾਂ, ਦੂਜੀ ਵਾਰ IVF ਰਾਹੀਂ ਹੋਵੇਗੀ ਗਰਭਵਤੀ!