Synthetic Diapers Harmful Effects: ਘਰ ਵਿੱਚ ਛੋਟੇ ਬੱਚਿਆਂ ਦੇ ਆਉਣ ਨਾਲ ਰੌਣਕ ਲੱਗ ਜਾਂਦੀ ਹੈ। ਬੱਚੇ ਦੇ ਖੇਡਣ ਅਤੇ ਹੱਸਣ ਨਾਲ ਮਨ ਨੂੰ ਸਕੂਨ ਮਿਲਦਾ ਹੈ। ਤੁਸੀਂ ਆਪਣੇ ਬੱਚੇ ਨੂੰ ਡਾਇਪਰ ਤਾਂ ਪੁਆਉਂਦੇ ਹੀ ਹੋਵੇਗੇ। ਇਸ ਨਾਲ ਬੱਚੇ ਅਤੇ ਤੁਹਾਨੂੰ ਵੀ ਆਰਾਮ ਮਿਲਦਾ ਹੈ। ਪਹਿਲੇ ਦੇ ਸਮੇਂ ਵਿੱਚ ਬੱਚਿਆਂ ਨੂੰ ਗੀਲੇਪਨ ਤੋਂ ਬਚਾਉਣ ਵਈ ਲੰਗੋਟ ਪਾਏ ਜਾਂਦੇ ਸੀ। ਇਸ ਤੋਂ ਬਾਅਦ ਸਿੰਥੈਟਿਕ ਡਾਇਪਰ ਦਾ ਦੌਰ ਆ ਗਿਆ ਅਤੇ ਹੁਣ ਹਰ ਮਾਂ-ਬਾਪ ਆਪਣੇ ਬੱਚੇ ਨੂੰ ਡਾਇਪਰ ਪਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਸਮੇਂ ਬੱਚੇ ਨੂੰ ਬਾਜ਼ਾਰੀ ਡਾਇਪਰ ਪਾਉਣਾ ਕਿੰਨਾ ਨੁਕਸਨਾਦਾਇਕ ਹੋ ਸਕਦਾ ਹੈ।
ਸਿੰਥੈਟਿਕ ਡਾਇਪਰ ਬੱਚਿਆਂ ਲਈ ਖਤਰਨਾਕ
ਡਾਕਟਰ ਦੱਸਦੇ ਹਨ ਕਿ ਬਾਜ਼ਾਰ ਵਿੱਚ ਉਪਲਬਧ ਡਾਇਪਰ ਲੀਕ ਪਰੂਫ ਪੋਲੀਮਰ ਤੋਂ ਬਣੇ ਹੁੰਦੇ ਹਨ। ਇਨ੍ਹਾਂ ਪੌਲੀਮਰਾਂ 'ਤੇ ਐਬਜ਼ੋਰਬੈਂਟ ਹੁੰਦੇ ਹਨ ਜੋ ਜਲਦੀ ਸੋਖ ਲੈਂਦੇ ਹਨ ਅਤੇ ਇਨ੍ਹਾਂ ਦੇ ਅੰਦਰ ਖੁਸ਼ਬੂ ਵਾਲੇ ਰਸਾਇਣ ਵੀ ਪਾਏ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਨੇਚਰ ਮਾਈਕ੍ਰੋਬਾਇਓਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਖਬਰ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਇੱਕ ਅੰਤਰਰਾਸ਼ਟਰੀ ਖੋਜ ਵਿੱਚ ਬੱਚਿਆਂ ਦੇ ਇਨ੍ਹਾਂ ਡਾਇਪਰਾਂ ਵਿੱਚ ਦਸ ਹਜ਼ਾਰ ਤੋਂ ਵੱਧ ਵਾਇਰਸ ਪਾਏ ਗਏ ਸਨ। ਇਨ੍ਹਾਂ ਵਿੱਚੋਂ 16 ਵਾਇਰਸਾਂ ਦੀ ਪਛਾਣ ਕੀਤੀ ਗਈ ਹੈ। ਯਾਨੀ ਜੋ ਮਾਪੇ ਬੱਚਿਆਂ ਨੂੰ ਸਾਰਾ ਦਿਨ ਡਾਇਪਰ ਪਾ ਕੇ ਰੱਖਦੇ ਹਨ, ਉਹ ਬੱਚਿਆਂ ਨੂੰ ਇਨ੍ਹਾਂ ਖਤਰਨਾਕ ਵਾਇਰਸਾਂ ਦੇ ਹਵਾਲੇ ਕਰ ਰਹੇ ਹਨ। ਇਨ੍ਹਾਂ ਡਾਇਪਰਾਂ ਦੇ ਬਹੁਤ ਨੁਕਸਾਨ ਹਨ, ਇਸ ਨਾਲ ਨਾ ਸਿਰਫ ਸਕਿਨ 'ਤੇ ਰੈਸ਼ਿਸ ਪੈਦੇ ਹਨ ਬਲਕਿ ਅਸਥਮਾ ਵਰਗੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੇ ਹਨ।
ਇਹ ਵੀ ਪੜ੍ਹੋ: Health Tips: ਟੂਥ ਪੇਸਟ ਨਹੀਂ ਦਾਤਣ ਦੰਦਾਂ ਦਾ ਅਸਲ ਰਖਵਾਲਾ! ਪੁਰਾਣੇ ਵੇਲੇ 80 ਸਾਲ ਦੀ ਉਮਰ ਤੱਕ ਵੀ ਰਹਿੰਦੇ ਸੀ ਦੰਦ ਮਜਬੂਤ
ਬੱਚਿਆਂ ਨੂੰ ਪਾਓ ਕੱਪੜਿਆਂ ਦੇ ਨੈਪਕਿਨ
ਆਪਣੇ ਬੱਚੇ ਨੂੰ ਵਾਇਰਸਾਂ ਅਤੇ ਹੋਰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਣ ਦਾ ਇੱਕ ਤਰੀਕਾ ਹੈ ਆਪਣੇ ਬੱਚੇ ਨੂੰ ਕੱਪੜੇ ਦੇ ਨੈਪਕਿਨ ਪਵਾਓ। ਇਹ ਗਿੱਲਾ ਹੋ ਜਾਵੇਗਾ ਪਰ ਇਸ ਦੀ ਕੋਮਲਤਾ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗੀ। ਘਰ ਵਿੱਚ ਸਾਫ਼ ਅਤੇ ਸੂਤੀ ਕੱਪੜੇ ਦੇ ਲੰਗੌਟ ਬਣਾਉ ਅਤੇ ਕਾਫੀ ਸਾਰੇ ਸੈੱਟ ਰੱਖ ਲਓ ਤਾਂ ਜੋ ਜੇਕਰ ਬੱਚਾ ਇੱਕ ਨੂੰ ਗਿੱਲਾ ਕਰੇ ਤਾਂ ਉਹ ਦੂਜਾ ਪਾ ਸਕੇ। ਇਸ ਨਾਲ ਤੁਹਾਡਾ ਬੱਚਾ ਵੀ ਆਰਾਮਦਾਇਕ ਮਹਿਸੂਸ ਕਰੇਗਾ ਅਤੇ ਬਿਮਾਰੀਆਂ ਤੋਂ ਵੀ ਸੁਰੱਖਿਅਤ ਰਹੇਗਾ।
ਕੁਝ ਦੇਰ ਲਈ ਬੱਚੇ ਨੂੰ ਨੰਗਾ ਛੱਡਣ ਸਹੀ
ਇਹ ਜ਼ਰੂਰੀ ਨਹੀਂ ਹੈ ਕਿ ਬੱਚੇ ਨੂੰ 24 ਘੰਟੇ ਡਾਇਪਰ ਪੁਆ ਕੇ ਰੱਖਿਆ ਜਾਵੇ। ਉਸ ਨੂੰ ਕੁਝ ਸਮੇਂ ਲਈ ਬਿਨਾਂ ਕਿਸੇ ਲੰਗੌਟ ਜਾਂ ਨੈਪੀ ਤੋਂ ਛੱਡਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਉਸ ਦੀ ਸਿਹਤ ਲਈ ਬਹੁਤ ਵਧੀਆ ਰਹੇਗਾ। ਇਸ ਨਾਲ ਉਸ ਦੇ ਹੱਥਾਂ-ਪੈਰਾਂ ਨੂੰ ਆਰਾਮ ਮਿਲੇਗਾ, ਉਸ ਦੇ ਪ੍ਰਾਈਵੇਟ ਪਾਰਟਸ ਨੂੰ ਚੰਗੀ ਹਵਾ ਮਿਲੇਗੀ ਅਤੇ ਉਸ ਦੀ ਸਫਾਈ ਵੀ ਵਧੇਗੀ।
ਇਹ ਵੀ ਪੜ੍ਹੋ: ਕਦੇ ਵੀ ਸਿੱਧੇ ਟੂਟੀ ਦੇ ਪਾਣੀ ਨਾਲ ਨਾ ਧੋਵੋ ਆਪਣੇ ਚਿਹਰੇ ਨੂੰ ...ਇਸ ਤਰੀਕੇ ਨਾਲ ਸਿਰਫ ਚਮੜੀ ਹੀ ਨਹੀਂ, ਵਾਲਾਂ ਨੂੰ ਪਹੁੰਚਦਾ ਹੈ ਨੁਕਸਾਨ