ਮੁੰਬਈ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਆਪਣੀ ਆਉਣ ਵਾਲੀ ਫਿਲਮ 'ਬਾਗੀ 3' ਦੇ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਪਹੁੰਚੇ। ਇਸ ਦੌਰਾਨ ਫਿਲਮ ਦੇ ਨਿਰਦੇਸ਼ਕ ਅਹਿਮਦ ਖ਼ਾਨ ਨੇ ਫਿਲਮ ਨਾਲ ਜੁੜੇ ਕਈ ਕਿੱਸੇ ਦੱਸੇ।
ਅਹਿਮਦ ਨੇ ਦੱਸਿਆ, "ਸ਼ੂਟਿੰਗ ਦੇ ਪਹਿਲੇ ਦਿਨ ਸ਼ਰਧਾ ਪ੍ਰੈਕਟਿਸ ਕਰ ਰਹੀ ਸੀ ਕਿ ਗਾਲਾਂ ਕਿਵੇਂ ਕੱਢਣੀਆਂ ਹਨ। ਅਜਿਹਾ ਉਹ ਕਿਰਦਾਰ ਦੀ ਮੰਗ ਲਈ ਕਰ ਰਹੀ ਸੀ।"
ਕਾਫੀ ਦੇਰ ਤੱਕ ਪ੍ਰੈਕਟਿਸ ਕਰਨ ਮਗਰੋਂ ਸ਼ਰਧਾ ਮੇਰੇ ਕੋਲ ਆਈ ਤੇ ਕਿਹਾ, ਸਰ ਇਨ੍ਹਾਂ ਸ਼ਬਦਾਂ ਨੂੰ ਜਿਸ ਤਰ੍ਹਾਂ ਕਿਹਾ ਜਾਣਾ ਹੈ, ਮੈਂ ਨਹੀਂ ਕਰ ਪਾ ਰਹੀ। ਇਸ ਤੋਂ ਬਾਅਦ ਫਿਲਮ ਦੇ ਲੇਖਕ ਫਰਹਾਦ ਸਾਮਜੀ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਤੇ ਸ਼ਰਧਾ ਨੂੰ ਇਸ ਦੀ ਟ੍ਰੇਨਿੰਗ ਦਿੱਤੀ।"
ਇਸ ਅਦਾਕਾਰਾ ਨੇ ਲਈ ਗਾਲਾਂ ਕੱਢਣ ਦੀ ਟ੍ਰੇਨਿੰਗ, ਕਪਿਲ ਦੇ ਸੈੱਟ 'ਤੇ ਖੁਲਾਸਾ
ਏਬੀਪੀ ਸਾਂਝਾ
Updated at:
01 Mar 2020 02:57 PM (IST)
ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਆਪਣੀ ਆਉਣ ਵਾਲੀ ਫਿਲਮ 'ਬਾਗੀ 3' ਦੇ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਪਹੁੰਚੇ। ਇਸ ਦੌਰਾਨ ਫਿਲਮ ਦੇ ਨਿਰਦੇਸ਼ਕ ਅਹਿਮਦ ਖ਼ਾਨ ਨੇ ਫਿਲਮ ਨਾਲ ਜੁੜੇ ਕਈ ਕਿੱਸੇ ਦੱਸੇ।
- - - - - - - - - Advertisement - - - - - - - - -