ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਗਰਲਫ੍ਰੈਂਡ ਅੰਕਿਤਾ ਲੋਖੰਡੇ ਨੇ ਖੁਲਾਸਾ ਕੀਤਾ ਕਿ ਉਹ ਕਿਉਂ ਸੁਸ਼ਾਂਤ ਦੇ ਸਸਕਾਰ ਵਿੱਚ ਸ਼ਾਮਲ ਨਹੀਂ ਹੋਈ। ਉਸ ਨੇ ਕਿਹਾ ਕਿ ਜੇ ਉਹ ਸੁਸ਼ਾਂਤ ਦਾ ਅੰਤਿਮ ਸੰਸਕਾਰ ਵੇਖਦੀ, ਤਾਂ ਉਹ ਸੁਸ਼ਾਂਤ ਨੂੰ ਕਦੇ ਨਹੀਂ ਭੁੱਲ ਸਕਦੀ। ਇਸ ਲਈ ਉਸ ਨੇ ਸਸਕਾਰ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ। ਸੁਸ਼ਾਂਤ ਸਿੰਘ ਦਾ ਸੰਸਕਾਰ 15 ਜੂਨ ਨੂੰ ਮੁੰਬਈ ਦੇ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਸੀ।
ਅੰਕਿਤਾ ਨੇ ਹਾਲ ਹੀ 'ਚ ਇੰਟਰਵਿਊ 'ਚ ਕਿਹਾ ਕਿ ਇੱਕ ਪੱਤਰਕਾਰ ਨੇ ਉਸ ਨੂੰ ਫੋਨ ਕਰ ਸੁਸ਼ਾਂਤ ਦੀ ਮੌਤ ਬਾਰੇ ਦੱਸਿਆ ਸੀ। ਉਸ ਨੇ ਕਿਹਾ, "ਮੈਂ ਸੌਂ ਰਹੀ ਸੀ ਤੇ ਜਦੋਂ ਮੈਨੂੰ ਕਈ ਰਿਪੋਰਟਰਾਂ ਦੇ ਫੋਨ ਆਏ ਤਾਂ ਮੈਂ ਉੱਠ ਗਈ। ਅਕਸਰ, ਮੈਂ ਅਣਜਾਣ ਨੰਬਰਾਂ ਤੋਂ ਫੋਨ ਨਹੀਂ ਚੁੱਕਦੀ। ਮੈਂ ਫੋਨ ਚੁੱਕਿਆ ਤੇ ਰਿਪੋਰਟਰ ਨੇ ਕਿਹਾ,"ਅੰਕਿਤਾ, ਸੁਸ਼ਾਂਤ ਨੇ ਸੁਸਾਈਡ ਕਰ ਲਿਆ! ਇਹ ਸੁਣਦਿਆਂ ਮੈਂ ਆਪ ਖ਼ਤਮ ਹੋ ਗਈ।"
ਦਿਲਜੀਤ ਨੇ ਕਿਉਂ ਗਾਇਆ ਗੁਰਦਾਸ ਮਾਨ ਵਾਂਗ ਗੀਤ? ਵੀਡੀਓ ਰਾਹੀਂ ਦੱਸ ਕੇ ਕੀਤਾ ਕਰਨ ਔਜਲਾ ਦਾ ਧੰਨਵਾਦ
ਉਸ ਨੇ ਕਿਹਾ, "ਮੈਨੂੰ ਪਤਾ ਨਹੀਂ ਸੀ ਚੱਲ ਰਿਹਾ ਕਿ ਮੈਂ ਕੀ ਕਰਾਂ। ਮੈਂ ਉੱਥੇ ਚਲੀ ਗਈ। ਅਗਲੇ ਹੀ ਦਿਨ ਉਸ ਦਾ ਅੰਤਿਮ ਸੰਸਕਾਰ ਹੋਇਆ ਤੇ ਮੈਂ ਉੱਥੇ ਨਹੀਂ ਜਾ ਸਕਦੀ ਸੀ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਪਤਾ ਸੀ ਕਿ ਜੇ ਮੈਂ ਸੁਸ਼ਾਂਤ ਨੂੰ ਇਸ ਤਰ੍ਹਾਂ ਵੇਖਾਂਗੀ, ਤਾਂ ਮੈਂ ਉਸ ਨੂੰ ਆਪਣੀ ਪੂਰੀ ਜ਼ਿੰਦਗੀ 'ਚ ਕਦੇ ਨਹੀਂ ਭੁੱਲ ਪਾਵਾਂਗੀ। ਇਸ ਲਈ ਮੈਂ ਫੈਸਲਾ ਕੀਤਾ ਕਿ ਉਸ ਦੇ ਸਸਕਾਰ 'ਚ ਨਾ ਜਾਵਾਂ।"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸੁਸ਼ਾਂਤ ਦੇ ਸਸਕਾਰ 'ਚ ਕਿਉਂ ਨਹੀਂ ਸ਼ਾਮਲ ਹੋਈ ਅੰਕਿਤਾ ਲੋਖੰਡੇ?
ਏਬੀਪੀ ਸਾਂਝਾ
Updated at:
02 Aug 2020 04:24 PM (IST)
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਗਰਲਫ੍ਰੈਂਡ ਅੰਕਿਤਾ ਲੋਖੰਡੇ ਨੇ ਖੁਲਾਸਾ ਕੀਤਾ ਕਿ ਉਹ ਕਿਉਂ ਸੁਸ਼ਾਂਤ ਦੇ ਸਸਕਾਰ ਵਿੱਚ ਸ਼ਾਮਲ ਨਹੀਂ ਹੋਈ। ਉਸ ਨੇ ਕਿਹਾ ਕਿ ਜੇ ਉਹ ਸੁਸ਼ਾਂਤ ਦਾ ਅੰਤਿਮ ਸੰਸਕਾਰ ਵੇਖਦੀ, ਤਾਂ ਉਹ ਸੁਸ਼ਾਂਤ ਨੂੰ ਕਦੇ ਨਹੀਂ ਭੁੱਲ ਸਕਦੀ।
- - - - - - - - - Advertisement - - - - - - - - -