ਨਵੀਂ ਦਿੱਲੀ: ਨੈੱਟਫਲਿਕਸ ਫਿਲਮ 'ਏਕੇ ਵਰਸਿਜ਼ ਏਕੇ' 'ਚ ਭਾਰਤੀ ਹਵਾਈ ਫੌਜ ਨੇ ਹਵਾਈ ਫੌਜ ਦੀ ਵਰਦੀ ਪਹਿਨਣ ਅਤੇ ਵਰਦੀ 'ਚ ਬਦਸਲੂਕੀ ਅਤੇ ਝਗੜਾ ਦਿਖਾਉਣ 'ਤੇ ਸਖਤ ਇਤਰਾਜ਼ ਜਤਾਇਆ ਹੈ। ਫਿਲਮ ਦੇ ਟੀਜ਼ਰ ਨੂੰ ਵੇਖਦੇ ਹੋਏ ਏਅਰ ਫੋਰਸ ਨੇ ਸਾਫ ਕਿਹਾ ਹੈ ਕਿ ਨੈੱਟਫਲਿਕਸ ਨੂੰ ਅਜਿਹੇ ਦ੍ਰਿਸ਼ਾਂ ਨੂੰ ਹਟਾਉਣਾ ਲਾਜ਼ਮੀ ਹੈ।

ਦਰਅਸਲ, ਫਿਲਮ ਸਟਾਰ ਅਨਿਲ ਕਪੂਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਨੈੱਟਫਲਿਕਸ ਆਰੀਜਿਨਲ ਫਿਲਮ ਏਕੇ ਵਰਸਸ ਏਕੇ ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਸ ਵਿੱਚ ਅਨਿਲ ਕਪੂਰ ਏਅਰ ਫੋਰਸ ਦੀ ਵਰਦੀ ਵਾਲੀ ਕਮੀਜ਼ ਪਹਿਨੇ ਦਿਖਾਈ ਦੇ ਰਹੇ ਹਨ, ਪਰ ਉਨ੍ਹਾਂ ਸਿਵਲੀਅਨ ਪੈਂਟ ਪਾਈ ਹੋਈ ਹੈ। ਏਅਰਫੋਰਸ ਦੀ ਕਮੀਜ਼ ਵੀ ਪੈਂਟਾਂ ਤੋਂ ਬਾਹਰ ਹੈ ਅਤੇ ਉਹ ਫਿਲਮ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਲੜਦੇ ਦਿਖਾਈ ਦਿੰਦੇ ਹਨ। ਇਸ ਦੇ ਬਾਰੇ ਏਅਰ ਫੋਰਸ ਨੇ ਅਨਿਲ ਕਪੂਰ ਦੇ ਟਵੀਟ ਨੂੰ ਕੋਟ ਨਾਲ ਰੀਟਵੀਟ ਕਰਕੇ ਆਪਣੀ ਇਤਰਾਜ਼ ਜ਼ਾਹਰ ਕੀਤਾ ਹੈ।

Trending: ਕਿਸਾਨਾਂ ਦੇ ਹੱਕ 'ਚ ਬੋਲਣ 'ਤੇ ਪ੍ਰਿਅੰਕਾ ਚੋਪੜਾ ਹੋਈ ਟ੍ਰੋਲ, ਲੋਕਾਂ ਨੇ ਕਿਹਾ- ਗਾਂਜੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਰ ਰਹੀ ਸਮਰਥਨ

ਦੱਸ ਦੇਈਏ ਕਿ ਫਿਲਮਾਂ ਅਤੇ ਵੈੱਬ-ਸੀਰੀਜ਼ 'ਚ ਰੱਖਿਆ ਮੰਤਰਾਲੇ ਨੇ ਫਿਲਮ ਸੈਂਸਰ ਬੋਰਡ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਅਗਸਤ ਮਹੀਨੇ 'ਚ ਫੌਜ ਅਤੇ ਸੈਨਿਕਾਂ ਦੇ ਅਕਸ ਦੀ ਬੇਅਦਬੀ ਕਰਨ ਲਈ ਇਕ ਇਤਰਾਜ਼ ਜਤਾਇਆ ਸੀ। ਰੱਖਿਆ ਮੰਤਰਾਲੇ ਨੇ ਇਸ ਪੱਤਰ ਦੇ ਰਾਹੀਂ ਸਪੱਸ਼ਟ ਕਰ ਦਿੱਤਾ ਸੀ ਕਿ ਜਿਹੜਾ ਵੀ ਨਿਰਮਾਤਾ-ਨਿਰਦੇਸ਼ਕ ਫੌਜ 'ਤੇ ਅਧਾਰਤ ਫਿਲਮ, ਵੈੱਬ-ਸੀਰੀਜ਼ ਜਾਂ ਡਾਕਿਊਮੈਂਟਰੀ ਬਣਾਏਗਾ ਜਾਂ ਸਿਪਾਹੀਆਂ ਨਾਲ ਸਬੰਧਤ ਕਿਰਦਾਰ ਜਾਂ ਵਰਦੀ ਦਿਖਾਏਗਾ, ਉਸ ਨੂੰ ਪਹਿਲਾਂ ਰੱਖਿਆ ਮੰਤਰਾਲੇ ਤੋਂ ਮਨਜ਼ੂਰੀ ਲੈਣੀ ਹੋਵੇਗੀ ਹੈ।

ਰੱਖਿਆ ਮੰਤਰਾਲੇ ਦੇ ਪੱਤਰ ਵਿੱਚ ਇਹ ਵੀ ਸਪਸ਼ਟ ਲਿਖਿਆ ਗਿਆ ਸੀ ਕਿ ਸੀਬੀਐਫਸੀ ਅਰਥਾਤ ਸੈਂਸਰ ਬੋਰਡ ਨੂੰ ਵੀ ਅਜਿਹੀਆਂ ਫਿਲਮਾਂ ਜਾਂ ਵੈੱਬ-ਸੀਰੀਜ਼ ਵਿੱਚ ਰੱਖਿਆ ਬਲਾਂ (ਭਾਵ ਸੈਨਾ, ਹਵਾਈ ਸੈਨਾ ਅਤੇ ਨੇਵੀ) ਦੇ ਅਕਸ ਨੂੰ ਖਰਾਬ ਨਾ ਕਰਨ ਵੱਲ ਧਿਆਨ ਦੇਣਾ ਪਏਗਾ ਅਤੇ ਨਾ ਹੀ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਣੀ ਚਾਹੀਦੀ ਹੈ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ