ਚੰਡੀਗੜ੍ਹ: ਕਾਮੇਡੀਅਨ ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਬੀਤੇ ਕੁਝ ਦਿਨਾਂ ਤੋਂ ਸੁਰਖ਼ੀਆਂ ਵਿੱਚ ਬਣੇ ਹੋਏ ਹਨ। ਹਾਲੀਆ ਰਿਪੋਰਟਾਂ ਦੀ ਮੰਨੀਏ ਤਾਂ ਸੁਨੀਲ ਗਰੋਵਰ ਇੱਕ ਵਾਰ ਫਿਰ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਖ਼ਬਰਾਂ ਹਨ ਕਿ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਸਟਾਰਰ ਫ਼ਿਲਮ ਭਾਰਤ ਦੀ ਸ਼ੂਟਿੰਗ ਪੂਰੀ ਕਰਨ ਬਾਅਦ ਉਹ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣ ਸਕਦੇ ਹਨ।

ਜ਼ਿਕਰਯੋਗ ਹੈ ਕਿ ਸੁਨੀਲ ਗਰੋਵਰ ਸਟਾਰ ਪਲੱਸ ਦੇ ਕਾਮੇਡੀ ਸ਼ੋਅ ‘ਕਾਨਪੁਰ ਵਾਲੇ ਖ਼ੁਰਾਨਾਜ਼’ ਵਾਸਤੇ ਸਿਰਫ਼ 16 ਕਿਸ਼ਤਾਂ ਲਈ ਹੀ ਹਿੱਸਾ ਬਣੇ ਸਨ। ਸ਼ੋਅ ਦੀ ਸ਼ੂਟਿੰਗ ਖ਼ਤਮ ਹੋਣ ਬਾਅਦ ਉਨ੍ਹਾਂ ਦੁਬਾਰਾ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।



ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਰੀਬੀ ਸੂਤਰਾਂ ਮੁਤਾਬਕ ਅਜਿਹਾ ਕੁਝ ਨਹੀਂ ਹੋਏਗਾ। ਕਾਨਪੁਰ ਵਾਲੇ ਖ਼ੁਰਾਨਾਜ਼ ਦੀ ਪ੍ਰੋਡਿਊਸਰ ਪ੍ਰੀਤੀ ਸਿਮੋਸ ਨੇ ਕਿਸੇ ਪੋਰਟਲ ਨੂੰ ਦਿੱਤੇ ਇੰਟਰਵਿਊ ਵਿੱਚ ਇਸ ਖ਼ਬਰ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਸੁਨੀਲ ਕੋਲ ਸਮਾਂ ਹੋਇਆ ਤਾਂ ਉਹ ਸ਼ੋਅ ਦੀ ਸ਼ੂਟਿੰਗ ਹੀ ਦੁਬਾਰਾ ਸ਼ੁਰੂ ਕਰੇਗਾ।

ਦੱਸ ਦੇਈਏ ਕਿ ਹਾਲ ਹੀ ਵਿੱਚ ਸ਼ੁਰੂ ਹੋਇਆ ਕਾਮੇਡੀ ਸ਼ੋਅ 8ਵੇਂ ਹਫ਼ਤੇ ਵਿੱਚ ਹੀ ਆਫਏਅਰ ਹੋ ਜਾਏਗਾ ਕਿਉਂਕਿ ਸੁਨੀਲ ਗਰੋਵਰ ਆਪਣੀ ਆਉਣ ਵਾਲੀ ਫਿਲਮ ‘ਭਾਰਤ’ ਦੀ ਸ਼ੂਟਿੰਗ ਵਿੱਚ ਮਸਰੂਫ ਰਹਿਣ ਵਾਲੇ ਹਨ।