ਚੰਡੀਗੜ੍ਹ: ਪੰਜਾਬ ਦੇ ਦਰਸ਼ਕਾਂ ਲਈ ਇੱਕ ਚੰਗੀ ਖ਼ਬਰ ਹੈ।ਇੱਕ ਵਾਰ ਫੇਰ ਕੌਮੇਡੀ ਨਾਲ ਤੁਹਾਡੇ ਢਿੱਡੀ ਪੀੜਾਂ ਪਾਉਣ ਲਈ ਫਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ- 2’ ਆ ਰਹੀ ਹੈ।ਸੂਤਰਾਂ ਅਨੁਸਾਰ ਫਿਲਮ ਦੀ ਸ਼ੂਟਿੰਗ 25 ਅਕਤੂਬਰ ਤੋਂ ਯੂਕੇ ਵਿੱਚ ਸ਼ੁਰੂ ਹੋ ਚੁੱਕੀ ਹੈ।ਫਿਲਹਾਲ ਫਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।'ਚੱਲ ਮੇਰਾ ਪੁੱਤ' ਦੇ ਡਾਇਰੈਕਟਰ ਕਰਨਗੇ ਫਿਲਮ ਦਾ ਨਿਰਦੇਸ਼ਨ

ਫ਼ਿਲਮ ‘ਚ ਹਰੀਸ਼ ਵਰਮਾ ਤੋਂ ਇਲਾਵਾ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਵੀ ਨਜ਼ਰ ਆਉਣਗੇ।ਇਸ ਦੇ ਨਾਲ ਹੀ ਸਿੰਮੀ ਚਹਿਲ, ਜਸਵਿੰਦਰ ਭੱਲਾ, ਬੀਐਨ ਸ਼ਰਮਾ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ।ਨੋਟਬੰਦੀ ਦੇ ਮੁੱਦੇ ਤੇ ਬਣੀ ਫਿਲਮ‘ਗੋਲਕ, ਬੁਗਨੀ, ਬੈਂਕ ਤੇ ਬਟੂਆ-1’ ਕੌਮੇਡੀ ਨਾਲ ਭਰਪੂਰ ਸੀ।ਇਸ ਫਿਲਮ ਦੇ ਨਾਲ-ਨਾਲ ਇਸ ਦੇ ਗੀਤਾਂ ਨੂੰ ਵੀ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ।



ਇਸ ਫਿਲਮ ਦੇ ਦੂਜੇ ਭਾਗ ਨੂੰ ਰਾਕੇਸ਼ ਧਵਨ ਨੇ ਲਿਖਿਆ ਹੈ ਅਤੇ ਇਸ ਦੇ ਡਾਇਰੈਕਟਰ ਜਨਜੋਤ ਸਿੰਘ ਹੋਣਗੇ।ਜਨਜੋਤ ਬਹੁਤ ਸਾਰੀਆਂ ਪੰਜਾਬੀ ਫਿਲਮਾਂ 'ਚ ਬਤੌਰ ਅਸਿਸਟੈਂਟ ਡਾਇਰਕੈਟਰ ਕੰਮ ਚੁੱਕੇ ਹਨ।ਜਿਨ੍ਹਾਂ ਵਿਚੋਂ ਜੱਟ ਜੇਮਸ ਬੌਂਡ (2014), ਸਰਦਾਰ ਜੀ (2015)।ਉਨ੍ਹਾਂ ਦੀ ਡੈਬਿਉ ਫਿਲਮ 2019 'ਚ ਆਈ 'ਚੱਲ ਮੇਰਾ ਪੁੱਤ' ਸੀ।ਜੋ ਓਵਰਸੀਜ਼ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਸੀ।ਜਨਜੋਤ ਨੂੰ ਬੈਸਟ ਡੈਬਿਉ ਡਾਇਰੈਕਟਰ ਵਜੋਂ ਵੀ ਪੀਟੀਸੀ ਪੰਜਾਬੀ ਫਿਲਮ ਅਵਾਰਡ 2020 ਲਈ ਨਾਮਜ਼ਦ ਕੀਤਾ ਗਿਆ ਸੀ।