Honey Singh With Girl Friend Tina Thadani: ਰੈਪਰ ਯੋ ਯੋ ਹਨੀ ਸਿੰਘ (Honey Singh) ਨੇ ਆਪਣੀ ਗਰਲਫ੍ਰੈਂਡ ਟੀਨਾ ਥਡਾਨੀ (Tina Thadani) ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਹਮੇਸ਼ਾ ਉਸ ਨਾਲ ਆਪਣੀਆਂ ਤਸਵੀਰਾ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਨਵੇਂ ਸਾਲ ਉੱਪਰ ਹਨੀ ਸਿੰਘ ਨੇ ਆਪਣੀ ਪ੍ਰੇਮਿਕਾ ਨਾਲ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਰੈਪਰ ਦਾ ਮਸਤੀ ਭਰਿਆ ਅੰਦਾਜ਼ ਦੇਖ ਤੁਸੀ ਵੀ ਆਪਣੀ ਹੱਸੀ ਨਹੀਂ ਰੋਕ ਪਾਓਗੇ। ਫਿਲਹਾਲ ਤੁਸੀ ਵੇਖੋ ਹਨੀ ਅਤੇ ਟੀਨਾ ਦਾ ਇਹ ਅੰਦਾਜ਼...









ਰੈਪਰ ਯੋ ਯੋ ਹਨੀ ਸਿੰਘ ਦੁਆਰਾ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉਪੱਰ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ। ਦਰਅਸਲ, ਹਨੀ ਸਿੰਘ ਨੇ ਆਪਣੀ ਪ੍ਰੇਮਿਕਾ ਨਾਲ ਨਵੇਂ ਸਾਲ ਦੇ ਜਸ਼ਨ ਦੀ ਝਲਕ ਪੋਸਟ ਕੀਤੀ ਹੈ। ਇਸ ਰੋਮਾਂਟਿਕ ਵੀਡੀਓ 'ਚ ਟੀਨਾ ਰੈਪਰ ਹਨੀ ਨੂੰ ਗਲੇ ਲਗਾਉਂਦੀ ਅਤੇ ਚੁੰਮਦੀ ਨਜ਼ਰ ਆ ਰਹੀ ਹੈ। ਹਨੀ ਸਿੰਘ ਨੇ ਪਿਛਲੇ ਸਾਲ ਤਲਾਕ ਹੋਣ ਤੋਂ ਤਿੰਨ ਮਹੀਨੇ ਬਾਅਦ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ। ਹਨੀ ਸਿੰਘ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਸਾਰੇ ਪ੍ਰੇਮੀਆਂ ਨੂੰ ਨਵਾਂ ਸਾਲ ਮੁਬਾਰਕ!! ਇਹ ਪਿਆਰ ਦਾ ਮੌਸਮ ਹੈ ਨਫ਼ਰਤ ਦਾ ਨਹੀਂ #yoyo @tinathadani #yoyohoneysingh.


ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਲਗਾਤਾਰ ਕਮੈਂਟ ਕਰ ਰਹੇ ਹਨ। ਹਨੀ ਸਿੰਘ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਇਸ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਕਿਹਾ, "ਸਦਾ ਲਈ ਇਕੱਠੇ।" ਦੂਜੇ ਨੇ ਕਿਹਾ ਭਾਜੀ ਅੱਜ ਮੂਡ ਵਿੱਚ ਹਨ। ਕਾਬਿਲੇਗੌਰ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਦਿੱਲੀ ਵਿੱਚ ਇੱਕ ਇਵੈਂਟ ਵਿੱਚ ਉਸਨੂੰ ਆਪਣੀ 'ਗਰਲਫ੍ਰੈਂਡ' ਵਜੋਂ ਪੇਸ਼ ਕਰਨ ਤੋਂ ਬਾਅਦ, ਕਲਾਕਾਰ ਨੇ ਕੁਝ ਦਿਨਾਂ ਬਾਅਦ ਇੱਕ ਰੋਮਾਂਟਿਕ ਜਨਮਦਿਨ ਪੋਸਟ ਸਾਂਝਾ ਕੀਤਾ। ਉਨ੍ਹਾਂ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, "ਜਨਮਦਿਨ ਮੁਬਾਰਕ @tinathadani।"