ਵਿਆਹ ਤੋਂ 8 ਸਾਲ ਮਗਰੋਂ ਹਨੀ ਸਿੰਘ ਨੇ ਸ਼ੇਅਰ ਕੀਤੀ ਪਤਨੀ ਦੀ ਫੋਟੋ, ਦਿੱਤਾ ਇਹ ਸੁਨੇਹਾ
ਏਬੀਪੀ ਸਾਂਝਾ | 25 Jan 2019 01:49 PM (IST)
ਮੁਬਈ: ਮਿਊਜ਼ਿਕ ਸੈਨਸੈਸ਼ਨ ਹਨੀ ਸਿੰਘ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਹਨੀ ਸਿੰਘ ਨੇ ਲੰਬੇ ਸਮੇਂ ਬਾਅਦ ਆਪਣਾ ਗਾਣਾ ‘ਮੱਖਣਾ’ ਰਿਲੀਜ਼ ਕੀਤਾ ਹੈ ਜਿਸ ਨੂੰ ਯੂ-ਟਿਉਬ ‘ਤੇ 112 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਹੁਣ ਇੱਕ ਵਾਰ ਫੇਰ ਹਨੀ ਸਿੰਘ ਸੁਰਖੀਆਂ ‘ਚ ਹਨ। ਇਸ ਦਾ ਕਾਰਨ ਹੈ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਇੱਕ ਤਸਵੀਰ। ਜੀ ਹਾਂ, ਵਿਆਹ ਦੇ 8 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਹਨੀ ਸਿੰਘ ਨੇ ਪਹਿਲੀ ਵਾਰ ਆਪਣੇ ਵਿਆਹ ਦੀ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਸਿਰਫ ਤਸਵੀਰ ਹੀ ਨਹੀਂ ਹਨੀਂ ਸਿੰਘ ਨੇ ਆਪਣੀ ਪਤਨੀ ਲਈ ਖੂਬਸੂਰਤ ਮੈਸੇਜ ਵੀ ਲਿਖਿਆ ਹੈ। ਹਨੀ ਸਿੰਘ ਨੇ 2011 ‘ਚ ਸ਼ਾਲਿਨੀ ਨਾਲ ਵਿਆਹ ਕੀਤਾ ਸੀ। ਹਨੀ ਸਿੰਘ ਪਹਿਲੀ ਵਾਰ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਸਭ ਦੇ ਸਾਹਮਣੇ ਆਏ ਹਨ। ਨਹੀਂ ਤਾਂ ਉਹ ਅਕਸਰ ਹੀ ਆਪਣੀ ਪਰਸਨਲ ਲਾਈਫ ਨੂੰ ਮੀਡੀਆ ਤੋਂ ਦੂਰ ਹੀ ਰੱਖਦੇ ਹਨ।