Yo Yo Honey Singh Tina Thandani: ਇੰਡੀਅਨ ਰੈਪਰ, ਸੰਗੀਤਕਾਰ ਅਤੇ ਸੰਗੀਤ ਨਿਰਮਾਤਾ ਯੋ ਯੋ ਹਨੀ ਸਿੰਘ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿੱਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਲਵ ਲਾਈਫ ਇਕ ਵਾਰ ਫਿਰ ਸੁਰਖੀਆਂ 'ਚ ਹੈ। ਤਲਾਕ ਤੋਂ ਬਾਅਦ ਉਨ੍ਹਾਂ ਦਾ ਨਾਂ ਟੀਨਾ ਥਡਾਨੀ ਨਾਲ ਜੁੜ ਗਿਆ। ਪਰ ਉਸ ਸਮੇਂ ਇਸ ਦੀ ਪੁਸ਼ਟੀ ਨਹੀਂ ਹੋਈ ਸੀ। ਪਰ ਸੋਸ਼ਲ ਮੀਡੀਆ ਉੱਤੇ ਯੋ ਯੋ ਹਨੀ ਸਿੰਘ ਦੇ ਨਵੇਂ ਵੀਡੀਓ ਨੇ ਇਸ ਰਿਸ਼ਤੇ ਉੱਤੇ ਮੋਹਰ ਲਗਾ ਦਿੱਤੀ ਹੈ। ਇਸ ਵੀਡੀਓ ਵਿੱਚ ਟੀਨਾ ਅਤੇ ਹਨੀ ਸਿੰਘ ਇਕੱਠੇ ਨਜ਼ਰ ਆ ਰਹੇ ਹਨ। ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਯੋ ਯੋ ਹਨੀ ਸਿੰਘ 6 ਦਸੰਬਰ 2022 ਨੂੰ ਨਵੀਂ ਦਿੱਲੀ ਵਿੱਚ ਟੀਨਾ ਥਡਾਨੀ ਨਾਲ ਹੱਥਾਂ ਵਿੱਚ ਹੱਥ ਪਾ ਕੇ ਚੱਲਦੇ ਹੋਏ ਨਜ਼ਰ ਆਏ। ਦੋਵੇਂ ਇੱਥੇ ਇੱਕ ਇਵੈਂਟ ਲਈ ਆਏ ਸਨ ਅਤੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਟੀਨਾ ਦਾ ਹੱਥ ਰੈਪਰ ਨੇ ਫੜਿਆ ਹੋਇਆ ਸੀ। ਹਨੀ ਸਿੰਘ ਅਤੇ ਟੀਨਾ ਦੀ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਦੇ ਚਾਰੇ ਪਾਸੇ ਬਾਡੀਗਾਰਡ ਅਤੇ ਪਪਰਾਜ਼ੀ ਦਿਖਾਈ ਦੇ ਰਹੇ ਸਨ। ਇਸ ਤੋਂ ਇਲਾਵਾ ਕੁਝ ਸਮੇਂ ਪਹਿਲਾਂ ਹੀ ਹਨੀ ਸਿੰਘ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਯੋ ਯੋ ਹਨੀ ਸਿੰਘ ਨੇ ਆਪਣੇ ਅਤੇ ਆਪਣੀ ਲੇਡੀ ਲਵ ਦੇ ਹੱਥਾਂ ਤਸਵੀਰ ਸਾਂਝੀ ਕੀਤੀ ਸੀ। ਉਸ ਵਿੱਚ ਵੀ, ਉਨ੍ਹਾਂ ਨੇ ਟੀਨਾ ਦਾ ਹੱਥ ਫੜਿਆ ਹੋਇਆ ਸੀ ਅਤੇ ਕੈਪਸ਼ਨ ਵਿੱਚ ਲਿਖਿਆ - ਇਹ ਮੇਰੇ ਅਤੇ ਤੁਹਾਡੇ ਬਾਰੇ ਹੈ।
ਤੁਹਾਨੂੰ ਦੱਸ ਦੇਈਏ, ਹਨੀ ਸਿੰਘ ਅਤੇ ਸ਼ਾਲਿਨੀ ਦੋਵੇਂ ਬਚਪਨ ਦੇ ਦੋਸਤ ਸਨ। ਉਹ ਇੱਕ ਦੂਜੇ ਨੂੰ 17 ਸਾਲਾਂ ਤੋਂ ਜਾਣਦੇ ਸਨ। ਦੋਹਾਂ ਦਾ ਵਿਆਹ 23 ਜਨਵਰੀ 2011 ਨੂੰ ਹੋਇਆ ਸੀ। ਪਰ 11 ਸਾਲ ਬਾਅਦ ਉਨ੍ਹਾਂ ਨੇ ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਕਰ ਦਿੱਤੇ ਸਨ। ਦੋਵਾਂ ਦਾ ਤਲਾਕ ਖੂਬ ਸੁਰਖੀਆਂ ਵਿੱਚ ਬਣਿਆ ਰਿਹਾ ਸੀ।