ਹਨੀ ਸਿੰਘ ਆਪਣੇ ਨਵੇਂ ਗਾਣੇ ‘ਲੋਕਾ’ ਦੀ ਸ਼ੁਰੂਆਤ ਦੌਰਾਨ ਮੀਡੀਆ ਨੂੰ ਮਿਲੇ ਸੀ। ਉਸ ਦੇ ਕਈ ਪੁਰਾਣੇ ਗੀਤਾਂ ਦੀ ਤਰ੍ਹਾਂ ‘ਲੋਕਾ’ ਵਿੱਚ ਵੀ ਸ਼ਰਾਬ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਸਰਕਾਰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਲਾਇਸੈਂਸ ਦੇਣਾ ਬੰਦ ਕਰ ਦੇਵੇਗੀ, ਮੈਂ ਆਪਣੇ ਗੀਤਾਂ ‘ਚ ਸ਼ਰਾਬ ਦਾ ਜ਼ਿਕਰ ਕਰਨਾ ਬੰਦ ਕਰਾਂਗਾ।
ਉਧਰ ਕਈ ਰਿਪੋਰਟਾਂ ਮੁਤਾਬਕ ਗਾਇਕ ਨੂੰ ਆਪਣੇ ਕੈਰੀਅਰ ਦੇ ਸਿਖਰ 'ਤੇ ਰਹਿੰਦਿਆਂ ਸ਼ਰਾਬ ਦੇ ਨਸ਼ੇ ਕਰਕੇ ਰੀਹੇਬ ਜਾਣਾ ਪਿਆ। ਇਸ ਦਾਅਵੇ ਨੂੰ ਰੱਦ ਕਰਦਿਆਂ ਹਨੀ ਸਿੰਘ ਨੇ ਕਿਹਾ, "ਮੈਂ ਕਦੇ ਵੀ ਰੀਹੇਬ ਨਹੀਂ ਗਿਆ। ਮੈਨੂੰ ਪਤਾ ਹੈ ਕਿ ਮੇਰੇ ਅਤੇ ਮੇਰੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਰਿਪੋਰਟਸ ਸਾਹਮਣੇ ਆਈਆਂ ਹਨ। ਹੁਣ ਮੈਂ ਸ਼ਰਾਬ ਨਹੀਂ ਪੀਂਦਾ।"
ਉਸ ਨੇ ਅੱਗੇ ਕਿਹਾ, "ਜਦੋਂ ਵੀ ਤੁਸੀਂ ਪਾਰਟੀ ਕਰੋ, ਸ਼ਰਾਬ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬਣ ਜਾਂਦੀ ਹੈ। ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਇੱਥੋਂ ਤਕ ਕਿ ਸਾਡੀ ਸਰਕਾਰ ਸ਼ਰਾਬ ਦੀ ਦੁਕਾਨ ਖੋਲ੍ਹਣ ਦਾ ਲਾਇਸੈਂਸ ਦਿੰਦੀ ਹੈ, ਜਿਸ ਦਿਨ ਉਹ ਲਾਇਸੈਂਸ ਦੇਣੇ ਬੰਦ ਕਰ ਦੇਣਗੇ, ਅਸੀਂ ਆਪਣੇ ਗੀਤਾਂ ਵਿਚ ਇਸ ਦਾ ਜ਼ਿਕਰ ਕਰਨਾ ਬੰਦ ਕਰਾਂਗੇ।”
ਗਾਇਕ 'ਤੇ ਉਸ ਦੇ ਗਾਣਿਆਂ 'ਚ ਅਸ਼ਲੀਲ ਬੋਲਾਂ ਦੀ ਵਰਤੋਂ ਕਰਨ ਲਈ ਵੀ ਮੁਕਦਮਾ ਵੀ ਦਰਜ ਕੀਤਾ ਗਿਆ ਸੀ, ਜਿਸ ਦੇ ਲਈ ਉਸ ਨੇ ਬਹੁਤ ਸੁਰਖੀਆਂ ਬਟੋਰੀਆਂ ਸੀ।