ਬਾਲੀਵੁੱਡ 'ਚ ਕੋਰੋਨਾਵਾਇਰਸ ਦਾ ਖੌਫ, ਫਿਲਮਾਂ ਦਾ ਕੰਮ ਰੁਕਿਆ
ਏਬੀਪੀ ਸਾਂਝਾ | 05 Mar 2020 03:53 PM (IST)
ਦੁਨੀਆ ਭਰ 'ਚ ਫੈਲ ਰਹੇ ਕੋਰੋਨਾਵਾਇਰਸ ਤੋਂ ਪੈਦਾ ਹੋਏ ਖਤਰੇ ਤੋਂ ਹੁਣ ਬਾਲੀਵੁੱਡ ਵੀ ਚੌਕਸ ਹੋ ਗਿਆ ਹੈ।
ਮੁੰਬਈ: ਦੁਨੀਆ ਭਰ 'ਚ ਫੈਲ ਰਹੇ ਕੋਰੋਨਾਵਾਇਰਸ ਤੋਂ ਪੈਦਾ ਹੋਏ ਖਤਰੇ ਤੋਂ ਹੁਣ ਬਾਲੀਵੁੱਡ ਵੀ ਚੌਕਸ ਹੋ ਗਿਆ ਹੈ। -ਫਰਾਂਸ 'ਚ ਕੋਰੋਨਾਵਾਇਰਸ ਦਾ ਖਤਰਾ ਦੇਖਦਿਆਂ ਦੀਪਿਕਾ ਪਾਦੂਕੋਣ ਨੇ ਪੈਰਿਸ ਫੈਸ਼ਨ ਵੀਕ 'ਤੇ ਰੈਂਪ ਦੇ ਪਲੈਨ ਨੂੰ ਕੈਂਸਲ ਕਰ ਦਿੱਤਾ। -'ਉੜੀ' ਫਿਲਮ ਦੇ ਨਿਰਮਾਤਾ ਰੌਨੀ ਸਕਰੂਵਾਲਾ ਵੱਲੋਂ ਪ੍ਰਡਿਊਸ ਕੀਤੀ ਜਾ ਰਹੀ ਫਿਲਮ 'ਸਿਤਾਰਾ' ਦੀ ਕੇਰਲ 'ਚ ਹੋਣ ਵਾਲੀ ਸ਼ੂਟਿੰਗ ਨੂੰ ਉੱਥੇ ਕੋਰੋਨਾਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੋਕ ਦਿੱਤਾ ਗਿਆ। -ਯੂਪੀ ਦੇ ਲਖਨਊ 'ਚ ਫਿਲਮ 'ਭੂਲ ਭੁਲਈਆ 2' ਦੀ ਸ਼ੂਟਿੰਗ ਦੌਰਾਨ ਮਾਸਕ ਦਾ ਇਤੇਮਾਲ ਕੀਤਾ ਜਾ ਰਿਹਾ ਹੈ। -ਜਾਣਕਾਰੀ ਮੁਤਾਬਕ 11 ਮਾਰਚ ਨੂੰ ਸਾਬਕਾ ਕ੍ਰਿਕੇਟਰ 'ਤੇ ਬਣੀ ਫਿਲਮ '83' ਦਾ ਟ੍ਰੇਲਰ ਮੁੰਬਈ 'ਚ ਰੀਲੀਜ਼ ਕੀਤਾ ਜਾਣਾ ਸੀ। ਕੋਰੋਨਾਵਾਇਰਸ ਕਰਕੇ ਇਸ ਦੀ ਤਰੀਕ ਨੂੰ ਅੱਗੇ ਖਿਸਕਾਇਆ ਜਾ ਸਕਦਾ ਹੈ। ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਹ ਵੀ ਪੜ੍ਹੋ: ਬਾਲੀਵੁੱਡ 'ਚ ਵੀ ਫੈਲਿਆ ਕੋਰੋਨਾ ਵਾਇਰਸ ਦਾ ਡਰ, ਦੀਪਿਕਾ ਪਾਦੁਕੋਣ ਨੇ ਕੈਂਸਲ ਕੀਤਾ ਫਰਾਂਸ ਦਾ ਇਵੈਂਟ ਸ੍ਰੀ ਹਰਿਮੰਦਰ ਸਾਹਿਬ ਬਾਹਰ ਕੋਰੋਨਾਵਾਇਰਸ ਵਿਰੁੱਧ ਕੈਂਪ ਕੋਰੋਨਾਵਾਇਰਸ ਦਾ ਕਹਿਰ: 30 ਕਰੋੜ ਵਿਦਿਆਰਥੀ ਹੋਏ ਸਕੂਲ ਤੋਂ ਦੂਰ