'ਕੌਣ ਬਨੇਗਾ ਕਰੋੜਪਤੀ' ਸ਼ੋਅ ਨੇ ਬਹੁਤ ਸਾਰੇ ਲੋਕਾਂ ਦੀ ਕਿਸਮਤ ਨੂੰ ਚਮਕਾਇਆ ਹੈ ਤੇ ਉਹ ਸਾਰੇ ਪ੍ਰਸ਼ਨਾਂ ਦੇ ਸਹੀ ਜਵਾਬ ਦੇ ਕੇ ਕਰੋੜਾਂ ਰੁਪਏ ਦੀ ਕਮਾਈ ਕਰਨ 'ਚ ਕਾਮਯਾਬ ਹੋਏ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ 1 ਕਰੋੜ ਜਿੱਤਣ ਦੇ ਬਾਵਜੂਦ ਵੀ ਪ੍ਰਤੀਯੋਗੀ ਨੂੰ ਪੂਰੀ ਰਕਮ ਨਹੀਂ ਮਿਲਦੀ ਅਰਥਾਤ ਉਸ ਨੂੰ ਟੈਕਸ ਵਿੱਚ ਆਪਣੀ ਰਕਮ ਦਾ ਵੱਡਾ ਹਿੱਸਾ ਦੇਣਾ ਪੈਂਦਾ ਹੈ। ਚਲੋ ਤੁਹਾਨੂੰ ਦੱਸਦੇ ਹਾਂ ਕਿ ਜੇ ਇੱਕ ਕੰਟੈਸਟੇਂਟ ਕੇਬੀਸੀ ਵਿੱਚ 1 ਕਰੋੜ ਜਿੱਤਦਾ ਹੈ, ਤਾਂ ਉਸ ਨੂੰ ਕਿੰਨਾ ਪੈਸਾ ਅਦਾ ਕਰਨਾ ਪੈਂਦਾ ਹੈ ਤੇ ਅੰਤ ਵਿੱਚ ਉਸ ਨੂੰ ਕਿੰਨਾ ਪੈਸਾ ਮਿਲਦਾ ਹੈ।
ਟੈਕਸ ਦੀ ਧਾਰਾ 194 ਬੀ ਅਨੁਸਾਰ ਜੇ ਕੋਈ ਕੰਟੈਸਟੇਂਟ 1 ਕਰੋੜ ਦੀ ਰਕਮ ਜਿੱਤਦਾ ਹੈ, ਤਾਂ ਉਸ ਰਕਮ 'ਤੇ 30% ਟੈਕਸ ਲਾਇਆ ਜਾਵੇਗਾ ਭਾਵ 30 ਲੱਖ ਰੁਪਏ ਟੈਕਸ ਲਾਇਆ ਜਾਵੇਗਾ। ਯਾਨੀ ਉਸ ਨੂੰ 30 ਲੱਖ ਦਾ ਟੈਕਸ ਦੇਣਾ ਪਵੇਗਾ। ਇਸ ਦੇ ਨਾਲ ਹੀ 30 ਲੱਖ ਟੈਕਸ 'ਤੇ 10 ਫ਼ੀਸਦ ਸਰਚਾਰਜ ਦੇਣਾ ਪਵੇਗਾ, ਜੋ 3 ਲੱਖ ਹੈ। ਇਸ ਤੋਂ ਇਲਾਵਾ 30 ਲੱਖ 'ਤੇ 4 ਫ਼ੀਸਦ ਸੈੱਸ ਵਸੂਲਿਆ ਜਾਵੇਗਾ ਜੋ ਕਿ 1.2 ਲੱਖ ਹੈ। ਕੁਲ ਮਿਲਾ ਕੇ 1 ਕਰੋੜ ਦੀ ਰਕਮ 'ਚੋਂ ਕੰਟੈਸਟੇਂਟ ਨੂੰ ਸਿਰਫ 34.2 ਲੱਖ ਟੈਕਸ 'ਚ ਹੀ ਦੇਣੇ ਪੈਣਗੇ।
ਪਤੰਗ ਉਡਾਉਣ ਲਈ ਵੀ ‘ਪਰਮਿਟ’ ਜ਼ਰੂਰੀ, ਨਹੀਂ ਤਾਂ 10 ਲੱਖ ਰੁਪਏ ਜੁਰਮਾਨਾ ਤੇ 2 ਸਾਲ ਦੀ ਜੇਲ੍ਹ
ਟੈਕਸ ਵਿਚ ਇਹ ਰਕਮ ਦੇਣ ਤੋਂ ਬਾਅਦ ਤਕਰੀਬਨ 65 ਲੱਖ ਰੁਪਏ ਉਸ ਦੇ ਹੱਥ ਆਊਂਦੇ ਹਨ। ਉਹ ਇਸ ਰਕਮ ਨੂੰ ਘਰ ਲੈ ਜਾ ਸਕਦਾ ਹੈ। ਇਸ ਦੇ ਹਿਸਾਬ ਨਾਲ ਤੁਸੀਂ ਹਰ ਰਕਮ ਦੀ ਗਣਨਾ ਕਰ ਸਕਦੇ ਹੋ। ਇਸ ਹਿਸਾਬ ਤੋਂ ਬਾਅਦ ਇਹ ਸਪੱਸ਼ਟ ਹੈ ਕਿ 1 ਕਰੋੜ ਦੀ ਰਾਸ਼ੀ ਜਿੱਤਣ ਦੇ ਬਾਵਜੂਦ ਕੋਈ ਵੀ ਪ੍ਰਤੀਯੋਗੀ ਕਰੋੜਪਤੀ ਨਹੀਂ ਬਣਦਾ, ਉਹ ਇੱਕ ਲੱਖਪਤੀ ਹੀ ਰਹਿ ਜਾਂਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
KBC 'ਚ 1 ਕਰੋੜ ਜਿੱਤਣ ਮਗਰੋਂ ਵੀ ਤੁਸੀਂ ਨਹੀਂ ਬਣ ਸਕਦੇ ਕਰੋੜਪਤੀ, ਸਿਰਫ ਇੰਨੇ ਲੱਖ ਹੀ ਲੱਗਣਗੇ ਹੱਥ
ਏਬੀਪੀ ਸਾਂਝਾ
Updated at:
14 Jan 2021 04:27 PM (IST)
'ਕੌਣ ਬਨੇਗਾ ਕਰੋੜਪਤੀ' ਸ਼ੋਅ ਨੇ ਬਹੁਤ ਸਾਰੇ ਲੋਕਾਂ ਦੀ ਕਿਸਮਤ ਨੂੰ ਚਮਕਾਇਆ ਹੈ ਤੇ ਉਹ ਸਾਰੇ ਪ੍ਰਸ਼ਨਾਂ ਦੇ ਸਹੀ ਜਵਾਬ ਦੇ ਕੇ ਕਰੋੜਾਂ ਰੁਪਏ ਦੀ ਕਮਾਈ ਕਰਨ 'ਚ ਕਾਮਯਾਬ ਹੋਏ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ 1 ਕਰੋੜ ਜਿੱਤਣ ਦੇ ਬਾਵਜੂਦ ਵੀ ਪ੍ਰਤੀਯੋਗੀ ਨੂੰ ਪੂਰੀ ਰਕਮ ਨਹੀਂ ਮਿਲਦੀ ਅਰਥਾਤ ਉਸ ਨੂੰ ਟੈਕਸ ਵਿੱਚ ਆਪਣੀ ਰਕਮ ਦਾ ਵੱਡਾ ਹਿੱਸਾ ਦੇਣਾ ਪੈਂਦਾ ਹੈ।
- - - - - - - - - Advertisement - - - - - - - - -