ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਨੇ ਹੁਣ ਨਵੇਂ ਖੇਤੀ ਕਾਨੂੰਨਾਂ ਵਿਰੁੱਧ 26 ਜਨਵਰੀ ਨੂੰ ਹੋਣ ਵਾਲੀ ਕਿਸਾਨ ਟਰੈਕਟਰ ਰੈਲੀ ਖ਼ਿਲਾਫ਼ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਿਸਾਨ ਰੈਲੀ ਲਾਲ ਕਿਲ੍ਹੇ 'ਤੇ ਨਹੀਂ, ਬਲਕਿ ਦਿੱਲੀ ਦੀ ਸਰਹੱਦਾਂ 'ਤੇ ਆਯੋਜਿਤ ਕੀਤੀ ਜਾਵੇਗੀ।


ਬੀਕੇਯੂ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਖੁੱਲਾ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਟਰੈਕਟਰ ਮਾਰਚ ਸਿਰਫ ਹਰਿਆਣਾ ਅਤੇ ਦਿੱਲੀ ਦੀ ਸਰਹੱਦ 'ਤੇ ਹੋਵੇਗਾ।

ਇੰਡੀਆ ਗੇਟ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਲਈ ਰੱਖਿਆ 1.82 ਕਰੋੜ ਦਾ ਇਨਾਮ, ਭਾਰਤ ਸਰਕਾਰ ਵੱਲੋਂ 'ਦੇਸ਼ ਧ੍ਰੋਹ' ਕਰਾਰ

ਉਨ੍ਹਾਂ ਕਿਹਾ ਕਿ ਕੁਝ ਆਗੂ ਦਾਅਵਾ ਕਰ ਰਹੇ ਹਨ ਕਿ ਲਾਲ ਕਿਲ੍ਹੇ ‘ਤੇ ਟਰੈਕਟਰ ਮਾਰਚ ਹੋਵੇਗਾ, ਇਹ ਬਿਲਕੁਲ ਗਲਤ ਹੈ। ਮਾਰਚ ਸਿਰਫ ਦਿੱਲੀ ਦੀ ਸਰਹੱਦ 'ਤੇ ਹੋਵੇਗਾ, ਲਾਲ ਕਿਲ੍ਹੇ' ਤੇ ਨਹੀਂ। ਦਸ ਦਈਏ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰਦਿਆਂ ਨੂੰ 50 ਦਿਨ ਹੋ ਗਏ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ