ਹੈਦਰਾਬਾਦ: ਤੇਲਗੂ ਸੂਬਿਆਂ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ’ਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪਤੰਗਬਾਜ਼ੀ ਦੀ ਪੁਰਾਣੀ ਰਵਾਇਤ ਹੈ। ਲੋਕ ਇਸ ਨੂੰ ਤਿਉਹਾਰੀ ਖੇਡ ਵਜੋਂ ਲੈਂਦੇ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪਤੰਗਬਾਜ਼ੀ ਲਈ ਵੀ ਸਰਕਾਰੀ ਪ੍ਰਵਾਨਗੀ ਲੈਣੀ ਪੈਂਦੀ ਹੈ। ਹਵਾਬਾਜ਼ੀ ਕਾਨੂੰਨ 1934-2 (1) ਅਧੀਨ ਕੋਈ ਵੀ ਵਸਤੂ ਆਕਾਸ਼ ’ਚ ਉਡਾਉਣ ਤੋਂ ਪਹਿਲਾਂ ਇਜਾਜ਼ਤ ਲੈਣੀ ਜ਼ਰੂਰੀ ਹੈ। ਇਹ ਕਾਨੂੰਨ ਡ੍ਰੋਨ ਕੈਮਰਿਆਂ, ਪਤੰਗਾਂ ਤੇ ਗ਼ੁਬਾਰਿਆਂ ਉੱਤੇ ਵੀ ਲਾਗੂ ਹੁੰਦਾ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ ’ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋ ਸਾਲ ਦੀ ਜੇਲ੍ਹ ਜਾਂ ਫਿਰ ਦੋਵੇਂ ਸਜ਼ਾਵਾਂ ਨਾਲੋ-ਨਾਲ ਵੀ ਮਿਲ ਸਕਦੀਆਂ ਹਨ।
ਬੱਚਿਆਂ ਨੂੰ ਪਤੰਗਬਾਜ਼ੀ ਬਹੁਤ ਪਸੰਦ ਹੈ। ਬੱਚੇ ਤਾਂ ਬੱਚੇ ਹੁੰਦੇ ਹਨ ਪਰ ਇਨ੍ਹਾਂ ਸਖ਼ਤ ਕਾਨੂੰਨਾਂ ਬਾਰੇ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਜਾਣਕਾਰੀ ਨਹੀਂ ਹੈ। ਪੁਲਿਸ ਤੇ ਪ੍ਰਸ਼ਾਸਨ ਦੇ ਲੋਕਾਂ ’ਚ ਵੀ ਅਜਿਹੀ ਕਾਨੂੰਨੀ ਜਾਣਕਾਰੀ ਦੀ ਕਮੀ ਹੈ ਕਿ ਪਤੰਗਬਾਜ਼ੀ ਲਈ ਵੀ ਲਾਇਸੈਂਸ ਲੈਣ ਦੀ ਲੋੜ ਹੁੰਦੀ ਹੈ।
ਕਿਸਾਨ ਅੰਦੋਲਨ 'ਚ ਨਵਾਂ ਮੋੜ! ਭੁਪਿੰਦਰ ਮਾਨ ਮਗਰੋਂ ਦੁਸ਼ਯੰਤ ਦਵੇ ਵੱਲੋਂ ਅਸਤੀਫਾ
ਹਵਾਬਾਜ਼ੀ ਕਾਨੂੰਨ ਵਿੱਚ ਪਿਛਲੇ ਵਰ੍ਹੇ ਸੋਧ ਕੀਤੀ ਗਈ ਸੀ; ਜਿਸ ਅਨੁਸਾਰ ਹਵਾਈ ਜਹਾਜ਼ਾਂ ’ਚ ਕਿਸੇ ਵੀ ਤਰ੍ਹਾਂ ਦੀ ਧਮਾਕਾਖ਼ੇਜ਼ ਜਾਂ ਕੋਈ ਹੋਰ ਘਾਤਕ ਵਸਤੂ ਲਿਜਾਣ ’ਤੇ ਸਜ਼ਾ ਦੀ ਵਿਵਸਥਾ ਨੂੰ ਹੋਰ ਸਖ਼ਤ ਕੀਤਾ ਗਿਆ ਸੀ। ਪਤੰਗਾਂ ਨੂੰ ਲੈ ਕੇ ਕੋਈ ਸੋਧ ਨਹੀਂ ਕੀਤੀ ਗਈ। ਇਸ ਦਾ ਮਤਲਬ ਹੈ ਕਿ ਬਿਨਾ ਇਜਾਜ਼ਤ ਪਤੰਗ ਉਡਾਉਣੀ ਹਾਲੇ ਵੀ ਅਪਰਾਧ ਹੈ।
ਏਅਰਕ੍ਰਾਫ਼ਟ ਐਕਟ 1934-2(1) ਅਧੀਨ ਗ਼ੁਬਾਰੇ, ਹਵਾਈ ਜਹਾਜ਼, ਪਤੰਗ, ਗਲਾਈਡਰ ਤੇ ਉੱਡਣ ਵਾਲੀਆਂ ਮਸ਼ੀਨਾਂ ਉਡਾਉਣ ਲਈ ਸਰਕਾਰੀ ਇਜਾਜ਼ਤ ਲਾਜ਼ਮੀ ਹੈ। ਖ਼ਾਸ ਤੌਰ ’ਤੇ ਪਾਬੰਦੀਸ਼ੁਦਾ ਇਲਾਕਿਆਂ ’ਚ ਵਧੇਰੇ ਉਚਾਈ ਤੱਕ ਪਤੰਗ ਜਾਂ ਗ਼ੁਬਾਰਾ ਉਡਾਉਣ ਲਈ ਹਵਾਈ ਜਹਾਜ਼ਾਂ ਦੀ ਆਵਾਜਾਈ ’ਚ ਅੜਿੱਕਾ ਪੈ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪਤੰਗ ਉਡਾਉਣ ਲਈ ਵੀ ‘ਪਰਮਿਟ’ ਜ਼ਰੂਰੀ, ਨਹੀਂ ਤਾਂ 10 ਲੱਖ ਰੁਪਏ ਜੁਰਮਾਨਾ ਤੇ 2 ਸਾਲ ਦੀ ਜੇਲ੍ਹ
ਏਬੀਪੀ ਸਾਂਝਾ
Updated at:
14 Jan 2021 04:05 PM (IST)
ਤੇਲਗੂ ਸੂਬਿਆਂ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ’ਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪਤੰਗਬਾਜ਼ੀ ਦੀ ਪੁਰਾਣੀ ਰਵਾਇਤ ਹੈ। ਲੋਕ ਇਸ ਨੂੰ ਤਿਉਹਾਰੀ ਖੇਡ ਵਜੋਂ ਲੈਂਦੇ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪਤੰਗਬਾਜ਼ੀ ਲਈ ਵੀ ਸਰਕਾਰੀ ਪ੍ਰਵਾਨਗੀ ਲੈਣੀ ਪੈਂਦੀ ਹੈ। ਹਵਾਬਾਜ਼ੀ ਕਾਨੂੰਨ 1934-2 (1) ਅਧੀਨ ਕੋਈ ਵੀ ਵਸਤੂ ਆਕਾਸ਼ ’ਚ ਉਡਾਉਣ ਤੋਂ ਪਹਿਲਾਂ ਇਜਾਜ਼ਤ ਲੈਣੀ ਜ਼ਰੂਰੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -