WhatsApp ’ਤੇ ਭੁੱਲ ਕੇ ਵੀ ਨਾ ਕਰਿਓ ਇਹ 10 ਕੰਮ, ਹਮੇਸ਼ਾ ਲਈ ਹੋ ਜਾਏਗਾ ਬੈਨ
ਚੰਡੀਗੜ੍ਹ: ਵ੍ਹੱਟਸਐਪ ਦੁਨੀਆ ਦਾ ਅਜਿਹਾ ਟੂਲ ਬਣ ਚੁੱਕਾ ਹੈ ਜਿਸ ਨੂੰ ਕਰੋੜਾਂ ਲੋਕ ਇਸਤੇਮਾਲ ਕਰਦੇ ਹਨ। ਇਸ ਗੱਲ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ ਲੋਕ ਇਸ ਦਾ ਗ਼ਲਤ ਇਸਤੇਮਾਲ ਨਾ ਕਰਨ। ਅਜਿਹਾ ਕਰਨ ’ਤੇ ਕੰਪਨੀ ਹਮੇਸ਼ਾ ਲਈ ਵ੍ਹੱਟਸਐਪ ਤੋਂ ਬੈਨ ਕਰ ਸਕਦੀ ਹੈ। ਵ੍ਹੱਟਸਐਪ ਨੇ ਆਪਣੇ ਬਿਆਨ ਵਿੱਚ ਸਪਸ਼ਟ ਕੀਤਾ ਹੈ ਕਿ ਜੇ ਕੋਈ ਯੂਜ਼ਰ ਟੂਲ ਦਾ ਗ਼ਲਤ ਫਾਇਦਾ ਚੁੱਕਦਾ ਹੈ ਤਾਂ ਬਿਨਾ ਦੱਸੇ ਉਸ ਦਾ ਅਕਾਊਂਟ ਬੈਨ ਕੀਤਾ ਜਾ ਸਕਦਾ ਹੈ। ਇਸ ਲਈ ਵ੍ਹੱਟਸਐਪ ’ਤੇ ਆਪਣਾ ਅਕਾਊਂਟ ਬੈਨ ਹੋਣ ਤੋਂ ਬਚਾਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਕਿਸੇ ਹੋਰ ਐਪ ਦੀ ਮਦਦ ਨਾਲ ਕਿਸੇ ਦਾ ਵ੍ਹੱਟਸਐਪ ਖ਼ਾਤਾ ਹੈਕ ਕਰਨ ਦੀ ਕੋਸ਼ਿਸ਼ ਕਰਨ ’ਤੇ
ਜੇ ਕਿਸੇ ਨੇ ਤੁਹਾਡੇ ਖ਼ਿਲਾਫ਼ ਕੋਈ ਮੈਸੇਜ ਜਾਂ ਵੀਡੀਓ ਸਬੰਧੀ ਕੋਈ ਸ਼ਿਕਾਇਤ ਕੀਤੀ ਹੈ ਤਾਂ ਵੀ ਤੁਹਾਡਾ ਵ੍ਹੱਟਸਐਪ ਖ਼ਾਤਾ ਬੈਨ ਹੋ ਸਕਦਾ ਹੈ।
ਜੇ ਕਿਸੇ ਯੂਜ਼ਰ ਨੇ ਤੁਹਾਨੂੰ ਬਲੌਕ ਕੀਤਾ ਹੈ ਤਾਂ ਵੀ ਤੁਹਾਡੇ ਲਈ ਸਮੱਸਿਆ ਬਣ ਸਕਦੀ ਹੈ।
ਵ੍ਹੱਟਸਐਪ ਪਲੱਸ ਦਾ ਇਸਤੇਮਾਲ ਕਰਨ 'ਤੇ ਕਿਉਂਕਿ ਇਹ ਤੀਜੀ ਧਿਰ ਦੀ ਐਪ ਹੈ ਜਿਸ ਦਾ ਵ੍ਹੱਟਸਐਪ ਨਾਲ ਕੋਈ ਤਾਲੁਕ ਨਹੀਂ। ਇਸ ਐਪ ਵਿੱਚ ਕੁਝ ਅਜਿਹੇ ਕੋਡ ਹੁੰਦੇ ਹਨ ਜੋ ਤੁਹਾਡੀ ਨਿੱਜੀ ਜਾਣਕਾਰੀ ਲੀਕ ਕਰ ਸਕਦੇ ਹਨ। ਇਸ ਲਈ ਇਸ ਦੇ ਇਸਤੇਮਾਲ ਤੋਂ ਬਚੋ।
ਕਿਸੇ ਨੂੰ ਵਾਇਰਸ ਭੇਜਣ ਲਈ ਵ੍ਹੱਟਸਐਪ ਦਾ ਇਸਤੇਮਾਲ ਕਰਨ ’ਤੇ
ਵ੍ਹੱਟਸਐਪ ਕੋਡ ਵਿੱਚ ਫੇਰਬਦਲ ਜਾਂ ਬਦਲਣ ਦੀ ਕੋਸ਼ਿਸ਼ ਕਰਨ ’ਤੇ
ਜੇ ਕੋਈ ਯੂਜ਼ਰ ਤੁਹਾਡੀ ਕਾਨਟੈਕਟ ਲਿਸਟ ਵਿੱਚ ਨਹੀਂ ਤਾਂ ਵੀ ਉਸ ਨੂੰ ਵਾਰ-ਵਾਰ ਮੈਸੇਜ ਕਰਨ ’ਤੇ
ਨਾਜਾਇਜ਼, ਗੰਦੇ, ਅਪਮਾਨ ਤੇ ਡਰਾਉਣੇ ਮੈਸੇਜ ਕਰਨ ’ਤੇ ਅਕਾਊਂਟ ਬੈਨ ਹੋ ਸਕਦਾ ਹੈ।
ਹਿੰਸਾ ਫੈਲਾਉਣ ਵਾਕਿਸੇ ਹੋਰ ਦੇ ਨਾਂ ’ਤੇ ਫੇਕ ਅਕਾਊਂਟ ਚਲਾਉਣ ’ਤੇਲੇ ਮੈਸੇਜ ਕਰਨ ’ਤੇ