ਐਪਲ ਇੰਡੀਆ ਨੇ ਇਸ ਸ਼ਖ਼ਸ ਦੇ ਹੱਥ ਸੌਂਪੀ ਆਪਣੇ ਪ੍ਰੋਡਕਟਸ ਦੀ ਕਮਾਨ
ਚੌਧਰੀ ਨੂੰ ਇਸ ਅਜੂਦੇ ‘ਤੇ ਉਸ ਸਮੇਂ ਨਿਯੁਕਤ ਕੀਤਾ ਗਿਆ ਹੈ ਜਦੋਂ ਐਪਲ ਦਾ ਭਾਰਤ ‘ਚ ਪ੍ਰਦਰਸ਼ਨ ਲਗਾਤਾਰ ਡਿੱਗਦਾ ਜਾ ਰਿਹਾ ਹੈ। Apple ਦਾ ਧਿਆਨ ਭਾਰਤ ‘ਚ ਆਪਣੇ ਨਵੇਂ iPhone, iPad ਅਤੇ MacBook ਦੀ ਸੈੱਲ ਨੂੰ ਵਧਾਉਣਾ ਹੈ।
Download ABP Live App and Watch All Latest Videos
View In Appਪਿਛਲੇ ਸਾਲ ਸੰਜੇ ਕੌਲ ਦੇ ਇਸਤੀਫਾ ਦੇਣ ਤੋਂ ਬਾਅਦ Apple ਨੇ ਮਿਸ਼ੇਲ ਕੁਲੰਬ ਨੂੰ ਹੈੱਡ ਬਣਾ ਦਿੱਤਾ ਸੀ।
ਇਸ ਤੋਂ ਬਾਅਦ ਆਸ਼ੀਸ਼ ਨੇ ਆਪਣੀ ਅਗਲੀ ਮਾਸਟਰ ਡਿਗਰੀ ਯੂਨੀਵਰਸੀਟੀ ਆਫ ਪੇਸੀਲਵਿਨੀਆ ਤੋਂ ਕੀਤੀ, ਜਿੱਥੋਂ ਉਨ੍ਹਾਂ ਨੇ ਬਿਜਨਸ ਐਡਮੀਨੀਸਟ੍ਰੇਸ਼ਨ ‘ਚ ਡਿਗਰੀ ਹਾਸਲ ਕੀਤੀ ਸੀ।
ਦਿੱਲੀ ਯੂਨੀਵਰਸੀਟੀ ਤੋਂ ਆਸ਼ੀਸ਼ ਨੇ ਗਣਿਤ ‘ਚ ਆਪਣੀ ਗ੍ਰੈਜੁਏਸ਼ਨ ਕੀਤੀ ਹੈ ਅਤੇ ਇਮੋਰੀ ਯੂਨੀਵਰਸੀਟੀ ਤੋਂ ਕੰਪਿਊਟਰ ਸਾਇੰਸ ‘ਚ ਉਨ੍ਹਾਂ ਨੇ ਮਾਸਟਰ ਡਿਗਰੀ ਕੀਤੀ ਹੈ।
ਆਸ਼ੀਸ਼ ਨੋਕਿਆ ‘ਚ ਕਈ ਵੱਡੇ ਅਹੁਦੇ ਸੰਭਾਲ ਚੁੱਕੇ ਹਨ। ਇਸ ਦੌਰਾਨ ਉਹ Asia Middle East & Africa ਅਤੇ Global Services Business Unit ਦੇ ਹੈੱਡ ਵੀ ਰਹਿ ਚੁੱਕੇ ਹਨ। 2003 ਤੋਂ 2007 ਤਕ ਆਸ਼ੀਸ਼ ਨੋਕੀਆ ਦੇ ਕੰਟ੍ਰੀ ਹੈੱਡ ਰਹੇ ਹਨ।
ਨੋਕੀਆ ‘ਚ ਆਸ਼ੀਸ਼ 2003 ਤੋਂ ਕੰਮ ਕਰ ਰਹੇ ਸੀ। ਐਪਲ ‘ਚ ਆਪਣੇ ਨਵੇਂ ਸਫਰ ਦੀ ਸ਼ੁਰੂਆਤ ਉਹ ਜਨਵਰੀ 2019 ‘ਚ ਕਰਨਗੇ।
Apple ਦੇ CEO ਟਿਮ ਕੁਕ ਨੇ ਕਿਹਾ ਸੀ ਕਿ ਉਹ ਭਾਰਤੀ ਮਾਰਕਿਟ ‘ਤੇ ਫੋਕਸ ਕਰਨਾ ਚਾਹੁੰਦੇ ਹਨ ਅਤੇ ਲੰਬਾ ਫਾਈਦਾ ਦੇਖ ਰਹੇ ਹਨ। ਇਸ ਲਈ ਉਨ੍ਹਾਂ ਨੇ ਭਾਰਤੀ ਮੁਲ ਦੇ ਵਿਅਕਤੀ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤਾ ਹੈ।
ਐਪਲ ਨੇ ਭਾਤ ‘ਚ ਕੰਟਰੀ ਮੈਨੇਜਰ ਦੇ ਅਹੁਦੇ ‘ਤੇ ਆਸ਼ੀਸ਼ ਚੌਧਰੀ ਨੂੰ ਨਵਾਂ ਹੈੱਡ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਆਸ਼ੀਸ਼ ਨੋਕਿਆ ਦੇ ਕਸਟਮਰ ਆਪ੍ਰੇਸ਼ਨਸ ਅਫ਼ਸਰ ਵਜੋਂ ਤਾਇਨਾਤ ਸਨ।
- - - - - - - - - Advertisement - - - - - - - - -