ਜੀਓ ਨੇ ਕੀਤਾ ਲੋਕਾਂ ਨੂੰ ਹਰਪਲ ਆਨਲਾਈਨ, ਹੈਰਾਨੀਜਨਕ ਤੱਥ ਆਏ ਸਾਹਮਣੇ
ਜੀਓ ਨੇ ਆਪਣੇ ਕਮਰਸ਼ੀਅਲ ਆਪਰੇਸ਼ਨ ਦੇ ਪਹਿਲੇ ਸਾਲ 'ਚ 723 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਜਦਕਿ ਕੰਪਨੀ ਦਾ ਕਾਰੋਬਾਰ 23,714 ਕਰੋੜ ਰੁਪਏ ਦਾ ਰਿਹਾ।
ਆਰਆਈਐਲ ਦੇ ਅਧਿਕਾਰੀ ਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਇਕ ਰੋਪਰਟ 'ਚ ਕਿਹਾ ਕਿ ਜੀਓ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਤੇਜ਼ੀ ਨਾਲ ਵਧਦਾ ਮੋਬਾਇਲ ਨੈੱਟਵਰਕ ਹੈ ਜਿਸਨੇ ਦੁਨੀਆ ਨੂੰ ਹੈਰਾਨ ਕਰਦਿਆਂ ਸਾਲ ਦੇ ਪਹਿਲੇ ਆਪਰਪੇਸ਼ਨ 'ਚ ਹੀ ਫਾਇਦਾ ਦਿੱਤਾ ਹੈ।
ਜੀਓ ਗਾਹਕ ਔਸਤਨ ਹਰ ਮਹੀਨੇ 9.7 ਜੀਬੀ ਡਾਟਾ, 716 ਮਿੰਟ ਦਾ ਵਾਈਸ ਕਾਲ ਤੇ 13.8 ਘੰਟੇ ਦਾ ਵੀਡੀਓ ਖਪਤ ਕਰਦਾ ਹੈ।
ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਜੀਓ ਦੀ ਔਸਤ ਡਾਊਨਲੋਡ ਸਪੀਡ 17.9 ਐਮਬੀਪੀਐਸ ਹੈ ਜੋ ਕਿ ਉਪਲੱਬਧ ਕਿਸੇ ਹੋਰ ਨੈੱਟਵਰਕ ਦੇ ਮੁਕਾਬਲੇ ਦੁੱਗਣੇ ਤੋਂ ਵੀ ਜ਼ਿਆਦਾ ਹੈ।
ਰਿਪੋਰਟ 'ਚ ਕਿਹਾ ਗਿਆ ਕਿ 2018 'ਚ ਮਾਰਚ ਦੇ ਅੰਤ ਤੱਕ 18.66 ਕਰੋੜ ਗਾਹਕਾਂ ਦੇ ਨਾਲ ਜੀਓ ਦੀ ਮਜਬੂਤ ਵਿਕਾਸ ਦਰ ਰਹੀ ਹੈ।
ਦੱਸ ਦਈਏ ਕਿ ਕੰਪਨੀ ਕੋਲ ਸਾਲ 2017 ਦੇ ਦਸੰਬਰ ਤੱਕ ਕੁੱਲ 16.01 ਕਰੋੜ ਗਾਹਕ ਸਨ।
ਮੁੰਬਈ: ਟੈਲੀਕਾਮ ਦੀ ਦੁਨੀਆ 'ਚ ਮਸ਼ਹੂਰ ਕੰਪਨੀ ਰਿਲਾਇੰਸ ਜੀਓ ਨੇ ਮਾਰਚ 2018 ਤੱਕ ਕੁੱਲ 18.66 ਕਰੋੜ ਗਾਹਕਾਂ ਨੂੰ ਜੋੜਨ ਲਈ ਸਫਲਤਾ ਪਾਈ ਹੈ। ਰਿਲਾਇੰਸ ਇੰਡਸਟਰੀਜ਼ ਲਿਮਿਟਡ ਨੇ ਆਪਣੀ ਸਾਲਾਨਾ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।