ਐਪਲ ਯੂਜਰਜ਼ ਲਈ ਖੁਸ਼ਖਬਰੀ
ਏਬੀਪੀ ਸਾਂਝਾ | 08 Jun 2018 12:17 PM (IST)
1
ਜੇਕਰ ਯੂਜ਼ਰ ਕਿਸੇ ਐਪ ਦਾ ਇਸਤੇਮਾਲ ਇੱਕ ਸਾਲ ਤੱਕ ਸਬਸਕ੍ਰਿਪਸ਼ਨ ਨਾਲ ਕਰਦਾ ਹੈ ਤਾਂ ਐਪਲ ਕੋਲ ਇਸ ਦਾ ਕੁੱਲ 15 ਪ੍ਰਤੀਸ਼ਤ ਦਾ ਹਿੱਸਾ ਜਾਂਦਾ ਹੈ।
2
ਦੱਸ ਦਈਏ ਕਿ ਐਪਲ ਦਾ 30 ਪ੍ਰਤੀਸ਼ਤ ਰੈਵੇਨਿਊ ਸਿਰਫ ਐਪ ਸਟੋਰ ਤੋਂ ਹੀ ਹੁੰਦਾ ਹੈ।
3
ਐਪਲ ਨੇ ਆਪਣੇ ਗਾਈਡਲਾਈਨਜ਼ ਨੂੰ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਮੁਫ਼ਤ ਟ੍ਰਾਇਲ ਖਤਮ ਹੋਣ ਤੋਂ ਬਾਅਦ ਯੂਜ਼ਰ ਕੋਲ ਕਿਹੜੀ ਸਰਵਿਸ ਤੇ ਕੰਟੈਂਟ ਦੀ ਆਪਸ਼ਨ ਬਚੇਗੀ।
4
ਇਸ ਤੋਂ ਪਹਿਲਾਂ ਯੂਜਰਜ਼ ਸਿਰਫ ਸਬਸਕ੍ਰਿਪਸ਼ਨਜ਼ ਬੇਸਡ ਐਪਸ ਨੂੰ ਹੀ ਮੁਫ਼ਤ 'ਚ ਟ੍ਰਾਈ ਕਰ ਸਕਦੇ ਸਨ।
5
ਦੱਸ ਦਈਏ ਕਿ ਯੂਜਰਜ਼ ਇਨ੍ਹਾਂ ਐਪਸ ਨੂੰ ਖਰੀਦਣ ਤੋਂ ਪਹਿਲਾਂ ਮੁਫ਼ਤ 'ਚ ਟ੍ਰਾਇਲ ਕਰ ਸਕਦੇ ਹਨ।
6
ਯਾਨੀ ਹੁਣ ਆਈਫੋਨ 'ਤੇ ਆਈਪੈਡ ਯੂਜਰਜ਼ ਪ੍ਰੀਮੀਅਮ ਐਪਸ ਦੇ ਟ੍ਰਾਇਲ ਵਰਜ਼ਨ ਦਾ ਮੁਫ਼ਤ ਇਸਤੇਮਾਲ ਕਰ ਸਕਦੇ ਹਨ।
7
ਐਪਲ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਯੂਜਰਜ਼ ਨੂੰ ਪ੍ਰੀਮੀਅਮ ਐਪਸ ਦਾ ਫਰੀ ਟ੍ਰਾਇਲ ਦੇਵੇਗਾ।
8
iOS ਐਪ 'ਤੇ ਵੱਡੀ ਜਿੱਤ ਤੋਂ ਬਾਅਦ ਐਪਲ ਯੂਜਰਜ਼ ਲਈ ਇੱਕ ਹੋਰ ਖੁਸ਼ਖਬਰੀ ਹੈ।