✕
  • ਹੋਮ

ਫਰਚੂਨਰ ਕਾਰ ਦੀ ਕੀਮਤ ਵਾਲੀ ਇਸ ਸਾਈਕਲ ਦੀਆਂ ਖ਼ੂਬੀਆਂ ਜਾਣ ਕੇ ਹੋ ਜਾਵੋਗੇ ਹੈਰਾਨ

ਏਬੀਪੀ ਸਾਂਝਾ   |  24 Jun 2017 10:31 AM (IST)
1

ਲਿਮੀਟੇਡ ਐਡੀਸ਼ਨ-ਇਨ੍ਹਾਂ ਸਾਇਕਲਾਂ ਦੀਆਂ ਸਿਰਫ 667 ਯੂਨਿਟਸ ਹੀ ਬਣਾਈਆਂ ਗਈਆਂ ਹਨ ਕਿਉਂਕਿ ਇਹ ਲਿਮੀਟੇਡ ਐਡੀਸ਼ਨ ਸਾਇਕਲ ਹੈ। ਗ੍ਰਾਹਕ ਨੂੰ ਮੰਗ ਦੇ ਆਧਾਰ 'ਤੇ ਇਹ ਸਾਇਕਲ ਉਪਲਬਧ ਕਰਵਾਈ ਜਾਂਦੀ ਹੈ।

2

3

ਇਸ ਦਾ ਡਿਜ਼ਾਈਨ ਸੁਪਰ ਕਾਰ ਨੂੰ ਧਿਆਨ 'ਚ ਰੱਖ ਕੇ ਸਪੋਰਟਸ ਰਾਇਡਿੰਗ ਲਈ ਬਣਾਇਆ ਗਿਆ ਹੈ। ਸਾਇਕਲ ਦਾ ਡਿਜ਼ਾਈਨ ਅਜਿਹਾ ਹੈ ਕਿ ਖਰਾਬ ਰਸਤਿਆਂ 'ਤੇ ਵੀ ਇਸ 'ਚ ਘੱਟ ਤੋਂ ਘੱਟ ਝਟਕਿਆਂ ਦਾ ਅਹਿਸਾਸ ਹੁੰਦਾ ਹੈ।

4

ਇਸ ਸਾਇਕਲ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਭਾਰ 'ਚ ਹਲਕਾ ਹੋਣਾ ਮੰਨਿਆ ਜਾ ਰਿਹਾ ਹੈ, ਜੋ ਕਿ ਸਿਰਫ 11ਪਾਊਂਡ ਮਤਲਬ ਪੰਜ ਕਿਲੋ ਹੈ। ਇਹ ਸਾਇਕਲ ਕਾਰਬਨ ਫਾਈਬਰ ਤੋਂ ਏਅਰੋਡਾਯਨਮਿਕ ਤਕਨੀਕ ਨਾਲ ਬਣਾਈ ਗਈ ਤਾਂ ਜੋ ਇਸ ਦੀ ਗਤੀ ਵਧਾਈ ਜਾ ਸਕੇ।

5

ਅਸਲ 'ਚ ਇਸ ਸਾਇਕਲ ਦੀ ਕੀਮਤ ਹੈ ਕਰੀਬ 26 ਲੱਖ ਰੁਪਏ। ਫਰਾਂਸ ਦੀ ਸੁਪਰ ਕਾਰ ਨਿਰਮਾਤਾ ਕੰਪਨੀ ਬੁਗਾਤੀ ਨੇ ਇਸ ਡਿਜ਼ਾਈਨਰ ਸਾਇਕਲ ਦਾ ਨਿਰਮਾਣ ਕੀਤਾ ਹੈ ਅਤੇ ਇਸ ਦੀ ਕੀਮਤ ਹੈ 400000 ਡਾਲਰ ਮਤਲਬ 25 ਲੱਖ 92 ਹਜ਼ਾਰ 200 ਰੁਪਏ।

6

ਪੈਰਿਸ: ਅਜਿਹੀ ਸਾਇਕਲ ਬਾਰੇ ਦੱਸ ਰਹੇ ਹਾਂ ਜਿਸ ਦਾ ਰੰਗ ਤੁਸੀਂ ਆਪਣੀ ਪੰਸਦ ਮੁਤਾਬਕ ਬਦਲ ਸਕਦੇ ਹੋ। ਪਰ ਇਸ ਦੀ ਕੀਮਤ ਬਾਰੇ ਸੁਣ ਕੇ ਕਈ ਲੋਕਾਂ ਦੇ ਚਿਹਰੇ ਦੇ ਰੰਗ ਬਦਲ ਜਾਣਗੇ।

  • ਹੋਮ
  • Gadget
  • ਫਰਚੂਨਰ ਕਾਰ ਦੀ ਕੀਮਤ ਵਾਲੀ ਇਸ ਸਾਈਕਲ ਦੀਆਂ ਖ਼ੂਬੀਆਂ ਜਾਣ ਕੇ ਹੋ ਜਾਵੋਗੇ ਹੈਰਾਨ
About us | Advertisement| Privacy policy
© Copyright@2025.ABP Network Private Limited. All rights reserved.