ਹੁਣ ਜੀਓ ਤੋੜੇਗਾ ਕੇਬਲ ਮਾਫੀਆ ਦਾ ਲੱਕ, ਮੁਫਤ DTH ਦੇ ਗੱਫੇ!
ਚੰਡੀਗੜ੍ਹ: ਜੀਓ ਕੰਪਨੀ ਆਪਣੀ ਹੋਮ DTH (ਡਾਇਰੈਕਟ ਟੂ ਹੋਮ) ਸਰਵਿਸ ਜਲਦ ਲਾਂਚ ਕਰਨ ਵਾਲੀ ਹੈ। ਇਸ ਗੱਲ ਦੀ ਚਰਚਾ ਪਿਛਲੇ ਕਾਫ਼ੀ ਦਿਨਾਂ ਤੋਂ ਜ਼ੋਰਾਂ ਉੱਤੇ ਹੈ। ਸੋਸ਼ਲ ਮੀਡੀਆ ਉੱਤੇ ਇੱਕ ਸਕਰੀਨ ਸ਼ੌਟ ਸਾਹਮਣੇ ਆਇਆ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਓ ਡੀਟੀਐਚ ਸਰਵਿਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕਾ ਹੈ।
DTH ਟਵਿਟਰ ਯੂਜ਼ਰ @prem_chettri ਨੇ ਇੱਕ ਸਕਰੀਨ ਸ਼ੌਟ ਸ਼ੇਅਰ ਕੀਤਾ ਹੈ ਜਿਸ ਵਿੱਚ ਰਜਿਸਟਰੇਸ਼ਨ ਦੇ ਨਾਲ ਹੀ 6 ਮਹੀਨਿਆਂ ਤੱਕ ਗਾਹਕਾਂ ਨੂੰ ਫ਼ਰੀ ਡੀਟੀਐੱਚ ਸਰਵਿਸ ਦੇਣ ਦਾ ਦਾਅਵਾ ਕੀਤਾ ਹੈ। ਇਸ ਸਕਰੀਨ ਸ਼ੌਟ ਦੀ ਮੰਨੀਏ ਤਾਂ ਜੀਓ ਦੀ ਇਸ ਸਰਵਿਸ ਵਿੱਚ 432 ਚੈਨਲ ਮਿਲਣਗੇ। ਇਨ੍ਹਾਂ ਵਿੱਚ 350 ਤੋਂ ਜ਼ਿਆਦਾ ਐਸਡੀ (ਸਟੈਂਡਰਡ ਡੈਫੀਨੇਸ਼ਨ) ਤੇ 50 ਤੋਂ ਜ਼ਿਆਦਾ ਹਾਈਡੈਫੀਨੇਸ਼ਨ(ਐਚਡੀ) ਕੁਆਲਿਟੀ ਨਾਲ ਆਉਣਗੇ।
ਜਿਓ ਕੇਅਰ ਵੱਲੋਂ ਦਿੱਤੇ ਜੁਆਬ ਵਿੱਚ ਕਿਹਾ ਗਿਆ ਹੈ ਕਿ ਜੀਓ ਡੀਟੀਐਚ ਸਰਵਿਸ ਹਾਲੇ ਕਮਰਸ਼ੀਅਲ ਰੂਪ ਵਿੱਚ ਲਾਂਚ ਨਹੀਂ ਕੀਤਾ ਗਿਆ। ਜੇਕਰ ਅਜਿਹਾ ਹੈ ਤਾਂ ਕੰਪਨੀ ਉਚਿੱਤ ਮਾਧਿਅਮ ਨਾਲ ਆਪਣੇ ਗਾਹਕਾਂ ਨੂੰ ਦੱਸੇਗੀ। ਅਜਿਹੇ ਵਿੱਚ ਸਾਫ਼ ਹੈ ਕਿ ਇਸ ਸਰਵਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਨਹੀਂ ਹੋਈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਆਪਣੀ ਟੈਲੀਕਾਮ ਸਰਵਿਸ ਦੀ ਤਰ੍ਹਾਂ ਹੀ ਜੀਓ ਡੀਟੀਐਚ ਦੀ ਦੁਨੀਆ ਵਿੱਚ ਵੀ 6 ਮਹੀਨੇ ਤੱਕ ਫ਼ਰੀ ਵੈੱਲਕਮ ਆਫ਼ਰ ਦਿੱਤਾ ਜਾਵੇਗਾ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਇਸ ਸਕਰੀਨ ਸ਼ੌਟ ਦੀ ਅਸੀਂ ਪੜਤਾਲ ਸ਼ੁਰੂ ਕੀਤੀ। ਇਸ ਲਈ ਸਾਨੂੰ ਰਿਲਾਇੰਸ ਜੀਓ ਦੇ ਟਵਿੱਟਰ ਹੈਂਡਲ @Jiocare ਉੱਤੇ ਪੜਤਾਲ ਸ਼ੁਰੂ ਕੀਤੀ ਤਾਂ ਟਵੀਟ ਐਂਡ ਰਿਪਲਾਈ ਦੇ ਸੈਕਸ਼ਨ ਵਿੱਚ ਦੇਖਿਆ ਕਿ ਜੀਓ ਨੇ ਇਸ ਮੈਸੇਜ ਉੱਤੇ ਆਪਣਾ ਜੁਆਬ ਦਿੱਤਾ ਹੈ।
ਇਸ ਨੂੰ ਕਮਰਸ਼ੀਅਲ ਰੂਪ ਵਿੱਚ ਲਾਂਚ ਨਹੀਂ ਕੀਤਾ ਗਿਆ। ਇੱਕ ਗੱਲ ਸਾਫ਼ ਹੈ ਕਿ ਟੈਲੀਕਾਮ ਦੀ ਤਰ੍ਹਾਂ ਹੀ ਜੀਓ DTH ਸਰਵਿਸ ਵੀ ਬੰਪਰ ਆਫ਼ਰ ਨਾਲ ਲਾਂਚ ਹੋਵੇਗੀ ਜਿਹੜਾ ਕੇਬਲ ਦੀ ਦੁਨੀਆ ਵਿੱਚ ਵੱਡੇ ਬਦਲਾਅ ਲੈ ਕੇ ਆਵੇਗੀ। ਇਸ ਰਿਪੋਰਟ ਮੁਤਾਬਕ ਜੀਓ ਆਪਣੀ ਡੀਟੀਐਚ ਸੇਵਾ ਜੁਲਾਈ 2017 ਤੱਕ ਲਾਂਚ ਕਰ ਸਕਦਾ ਹੈ।