ਵੇਰਟੂ ਦਾ ਨਵਾਂ ਫੋਨਮ ਲਾਂਚ, ਕੀਮਤ ਸਵਾ ਦੋ ਕਰੋੜ
ਡਿਜ਼ਾਈਨ ਦੇ ਮਾਮਲੇ 'ਚ ਨਵੇਂ ਵਰਟੂ ਸਿਗਨੇਚਰ ਕੋਬਰਾ ਲਿਮਟਡ ਦੇਖਣ 'ਚ ਹੀ ਕੰਪਨੀ ਦੇ ਹੀ ਸਿਗਨੇਚਰ ਫ਼ੋਨ ਨਾਲ ਕਾਫ਼ੀ ਮੇਲ ਖਾਂਦਾ ਹੈ। ਗਿਜ਼ਚਾਈਨਾ ਦੀ ਰਿਪੋਰਟ ਮੁਤਾਬਕ ਨਵੇਂ ਵਰਟੂ ਫ਼ੋਨ 'ਚ 388 Separate Parts ਹਨ ਤੇ ਇਸ ਨੂੰ ਯੂਕੇ 'ਚ ਐਸੈਂਬਲ ਕੀਤਾ ਗਿਆ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਇਸ ਫ਼ੋਨ ਨੂੰ ਹੱਥਾਂ ਨਾਲ ਬਣਾਇਆਂ ਗਿਆ ਹੈ।
ਵਰਟੂ ਸਿਗਨੇਚਰ ਕੋਬਰਾ ਫ਼ੀਚਰ ਫ਼ੋਨ ਦੀ ਸਭ ਤੋਂ ਅਹਿਮ ਖ਼ਾਸੀਅਤ ਇਸ ਦਾ ਡਿਜ਼ਾਈਨ ਹੈ। ਇਸ ਨੂੰ ਫਰਾਂਸ ਦੇ ਜਵੈਲਰੀ ਬਰਾਂਡ ਬੋਸ਼ਰੋਨ ਵੱਲੋਂ ਬਣਾਇਆ ਗਿਆ ਹੈ। ਹੋਰ ਖ਼ਾਸੀਅਤ 'ਚ 439 ਰੂਬੀ ਹਨ ਜਿਸ ਨੂੰ ਕੋਬਰਾ ਦੇ ਡਿਜ਼ਾਈਨ 'ਚ ਲਾਇਆ ਗਿਆ ਹੈ। ਨਾਂ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਇਸ ਫ਼ੋਨ 'ਚ ਕੋਬਰਾ ਡਿਜ਼ਾਈਨ ਹੈ, ਉਹ ਵੀ ਫ਼ਰੰਟ ਪੈਨਲ 'ਤੇ।
ਵਰਟੂ ਸਿਗਨੇਚਰ ਕੋਬਰਾ ਨੂੰ ਖ਼ਰੀਦਣ ਲਈ ਸਭ ਤੋਂ ਪਹਿਲਾਂ 1000 ਚੀਨੀ ਯੁਆਨ (ਕਰੀਬ 10,000 ਰੁਪਏ) ਦੀ ਡਊਨਪੈਮੈਂਟ ਕਰਨੀ ਹੋਵੇਗੀ। ਫ਼ੋਨ ਦੀ ਕੀਮਤ ਜ਼ਿਆਦਾ ਹੋਣ ਕਾਰਨ ਗਾਹਕ ਲਈ ਕੁਝ ਸਪੈਸ਼ਲ ਵੀ ਹੋਵੇਗਾ। ਵਰਟੂ ਨੇ ਜਾਣਕਾਰੀ ਦਿੱਤੀ ਹੈ ਕਿ ਨਵੇਂ ਸਿਗਨੇਚਰ ਕੋਬਰਾ ਫ਼ੋਨ ਦੇ ਸਿਰਫ਼ 8 ਯੂਨਿਟ ਦੁਨੀਆ ਭਰ 'ਚ ਉਪਲਬਧ ਹੋਣਗੇ। ਗਿਜ਼ਚਾਇਨਾ ਦੀ ਰਿਪੋਰਟ ਮੁਤਾਬਕ ਚੀਨ 'ਚ ਸਿਰਫ਼ ਇੱਕ Vertu ਸਿਗਨੇਚਰ ਫ਼ੋਨ ਉਪਲਬਧ ਕਰਵਾਇਆ ਜਾਵੇਗਾ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਫ਼ੀਚਰ ਫ਼ੋਨ ਬਾਰੇ ਹੋਰ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਮਹਿੰਗੇ ਫੋਨ ਬਣਾਉਣ ਵਾਲੀ ਕੰਪਨੀ ਲਗਜ਼ਰੀ vertu ਨੇ ਇੱਕ ਨਵਾਂ ਫੋਨ ਲਾਂਚ ਕੀਤਾ ਹੈ। ਲਗਜ਼ਰੀ ਫ਼ੋਨ ਬਰਾਂਡ vertu ਨੇ ਨਵਾਂ ਫ਼ੀਚਰ ਫ਼ੋਨ ਸਿਗਨੇਚਰ ਕੋਬਰਾ (Vertu Signature Cobra) ਪੇਸ਼ ਕੀਤਾ ਹੈ। ਇਸ ਫੋਨ ਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਸ ਦੀ ਕੀਮਤ 2.47 ਮਿਲੀਅਨ ਹੈ ਜੋ ਭਾਰਤ 'ਚ ਕਰੀਬ 2.3 ਕਰੋੜ ਬਣਦੀ ਹੈ। ਇਸ ਫ਼ੀਚਰ ਫ਼ੋਨ ਨੂੰ ਚੀਨੀ ਮਾਰਕੀਟ 'ਚ ਸਥਾਨਕ ਈ-ਕਾਮਰਸ ਪਲੇਟਫ਼ਾਰਮ ਜ਼ਰੀਏ ਵੇਚਿਆ ਜਾਵੇਗਾ।