ਸਾਈਬਰ ਹਮਲਾ: ਏਟੀਐਮ ਬੰਦ, ਸਮਾਰਟਫੋਨ ਤੇ ਕੰਪਿਊਟਰਾਂ ਨੂੰ ਵੀ ਖਤਰਾ!
ਤੁਹਾਨੂੰ ਦੱਸ ਦੇਈਏ ਕਿ ਰੈਂਸਮਵੇਅਰ ਸਾਈਬਰ ਅਟੈਕ ਹੈ ਜਿਹੜਾ ਯੂਜ਼ਰ ਦੇ ਕੰਪਿਊਟਰ ਜਾਂ ਸਮਾਰਟਫ਼ੋਨ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰ ਲੈਂਦਾ ਹੈ। ਇਸ ਦੇ ਬਾਅਦ ਇਹ ਵਾਇਰਸ ਯੂਜ਼ਰ ਤੋਂ ਪੇਮੈਂਟ ਦੀ ਡਿਮਾਂਡ ਕਰਦਾ ਹੈ। ਹੈਕਰ ਯੂਜ਼ਰ ਨੂੰ ਫਾਈਲ ਤੇ ਡੇਟਾ ਐਕਸੈੱਸ ਬਲਾਕ ਕਰਨ ਦੀ ਧਮਕੀ ਦਿੰਦਾ ਹੈ ਤੇ ਪੈਸੇ ਦੀ ਮੰਗ ਕਰਦਾ ਹੈ। ਰੈਂਸਮਵੇਅਰ ਦੇ ਖ਼ਤਰੇ ਤੋਂ ਬਚਣ ਦੇ ਲਈ ਤੁਰੰਤ ਆਪਣੀਆਂ ਫਾਈਲਾਂ ਦਾ ਬੈਕ-ਅਪ ਲਵੋ। ਸ਼ੱਕੀ ਈ-ਮੇਲਜ਼ ਤੋਂ ਸਾਵਧਾਨ ਰਹੋ ਤੇ ਕਿਸੇ ਨੂੰ ਵੀ ਫਿਰੌਤੀ ਨਾ ਦੇਵੋ। ਇਸ ਦੀ ਜਾਣਕਾਰੀ ਆਈਟੀ ਟੀਮ ਨੂੰ ਦੇਵੋ।
ਨਵੀਂ ਦਿੱਲੀ: ਕਈ ਦਿਨਾਂ ਤੋਂ ਪੂਰੀ ਦੁਨੀਆ ਵਿੱਚ ਕਈ ਦੇਸ਼ਾਂ ਵਿੱਚ ਸਾਈਬਰ ਅਟੈਕ ਹੋ ਰਿਹਾ ਹੈ। ਇਸ ਦਾ ਅਸਰ ਭਾਰਤ ਵਿੱਚ ਵੀ ਹੋਇਆ ਹੈ। ਅੱਜ ਕਈ ਥਾਵਾਂ 'ਤੇ ਏਟੀਐਮ ਸੇਵਾ ਬੰਦ ਕਰ ਦਿੱਤੀ ਗਈ ਹੈ। ਭਾਰਤ ਹੀ ਨਹੀਂ ਵੱਡੇ ਦੇਸ਼ਾਂ ਵਿੱਚ ਵੀ ਇਹ ਸੇਵਾ ਬੰਦ ਹੈ। ਇਸ ਨੂੰ ਲੈ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਇਸ ਦੇ ਚੱਲਦੇ ਆਰਬੀਆਈ ਨੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਹਨ। ਤੁਹਾਡੇ ਮਨ ਵਿੱਚ ਵੀ ਇਹੀ ਸੁਆਲ ਹੋਵੇਗਾ ਕਿ ਏਟੀਐਮ ਵਿੱਚੋਂ ਪੈਸੇ ਕਢਾਉਣਾ ਖ਼ਤਰਨਾਕ ਹੈ।
ਆਰਬੀਆਈ ਨੇ ਦੱਸਿਆ ਕਿ ਜਦੋਂ ਤੱਕ ਇਸ ਵਾਇਰਸ ਖ਼ਿਲਾਫ਼ ਸਾਫ਼ਟਵੇਅਰ ਅੱਪਡੇਟ ਨਹੀਂ ਹੋ ਜਾਂਦਾ, ਉਦੋਂ ਤੱਕ ਏਟੀਐਮ ਸੇਵਾਵਾਂ ਨੂੰ ਰੋਕ ਦਿੱਤਾ ਜਾਵੇ। ਸਰਕਾਰ ਨੇ ਇੰਟਰਨੈੱਟ ਉੱਤੇ ਇਸ ਲਈ ਐਂਟੀ ਵਾਇਰਸ ਬੇਬਿਨਾਰ ਦਾ ਵੀ ਪ੍ਰਬੰਧ ਕੀਤਾ ਹੈ ਤਾਂ ਕਿ ਇਸ ਅਟੈਕ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਦੇਸ਼ ਦੇ ਕਰੀਬ 60 ਫ਼ੀਸਦੀ ਏਟੀਐਮ ਵਿੰਡੋਜ਼ ਦੇ ਆਉਟਡੇਟਿਡ ਵਰਜਨ ਉੱਤੇ ਚੱਲ ਰਹੇ ਹਨ। ਮਾਈਕਰੋਸਾਫ਼ਟ ਨੇ ਇਸ ਹਮਲੇ ਤੋਂ ਬਚਣ ਲਈ ਇੱਕ ਖ਼ਾਸ ਅੱਪਡੇਟ ਜਾਰੀ ਕੀਤਾ ਹੈ। ਬੈਂਕਾਂ ਨੂੰ ਕਿਹਾ ਹੈ ਕਿ ਸਿਸਟਮ ਅੱਪਡੇਟ ਕਰਨ ਬਾਅਦ ਹੀ ਏਟੀਐਮ ਨੂੰ ਦੁਬਾਰਾ ਚਾਲੂ ਕਰੋ। ਇਸ ਅਟੈਕ ਤੋਂ ਬਚਣ ਲਈ ਦੇਸ਼ ਦੀ ਸਭ ਤੋਂ ਵੱਡੀ ਸਾਈਬਰ ਸੁਰੱਖਿਆ ਏਜੰਸੀ ਸਰਟ ਇੰਨ ਨੇ ਕ੍ਰਿਟੀਕਲ ਅਲਰਟ ਜਾਰੀ ਕੀਤਾ ਹੈ।