ਆਈਫੋਨ ਸਣੇ ਕਈ ਸਮਾਰਟਫੋਨ 17,000 ਰੁਪਏ ਤੱਕ ਸਸਤੇ!
ਫਲਿਪਕਾਰਟ ਬਿੱਗ 10 ਸੇਲ ਵਿੱਚ ਗੂਗਲ ਦੇ ਸਭ ਤੋਂ ਬਿਹਤਰੀਨ ਫਲੈਗ ਛਿਪ ਸਮਾਰਫੋਨ ਪਿਕਸਲਜ਼ ਉੱਤੇ ਹੁਣ ਤੱਕ ਦੀ ਸਭ ਤੋਂ ਵੱਡੀ ਛੂਟ ਮਿਲ ਰਹੀ ਹੈ। ਇਸ ਸੇਲ ਵਿੱਚ ਗੂਗਲ ਪਿਕਸਲਜ਼ ਸਮਾਰਟਫ਼ੋਨ ਦਾ 32ਜੀਬੀ ਵੈਰੀਐਂਟ 13 ਹਜ਼ਾਰ ਦੀ ਛੂਟ ਦੇ ਨਾਲ 43,999 ਰੁਪਏ ਵਿੱਚ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਸ ਸਮਾਰਫੋਨ ਉੱਤੇ 29,000 ਰੁਪਏ ਦਾ ਐਕਸਚੇਂਜ ਆਫ਼ਰ ਵੀ ਦਿੱਤਾ ਜਾ ਰਿਹਾ ਹੈ।
ਫਲਿਪਕਾਰਟ ਬਿਗ 10 ਸੇਲ ਵਿੱਚ ਆਈਫ਼ੋਨ ਉੱਤੇ ਵੀ ਭਾਰੀ ਡਿਸਕਟਾਉਂਟ ਮਿਲ ਰਿਹਾ ਹੈ। ਆਈਫ਼ੋਨ 7 ਪਲੱਸ ਸਮਾਰਟ ਫ਼ੋਨ 17 ਹਜ਼ਾਰ ਰੁਪਏ ਦੇ ਡਿਸਕਾਊਂਟ ਦੇ ਨਾਲ 54,999 ਵਿੱਚ ਮਿਲ ਰਿਹਾ ਹੈ। ਇਸ ਸਮਾਰਟਫ਼ੋਨ ਉੱਤੇ 20,000 ਰੁਪਏ ਦਾ ਐਕਸਚੇਂਜ ਆਫ਼ਰ ਵੀ ਉਪਲਬਧ ਹੈ।
ਫਲਿਪਕਾਰਟ ਬਿਗ 10 ਸੇਲ ਦੌਰਾਨ ਓਪੋ ਤੇ ਵੀਵੋ ਦੇ ਸਮਾਰਟਫੋਨ ਉੱਤੇ ਵੀ 4 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਜਦੋਂਕਿ ਮੋਟੋ G3 ਟਰਬੋ ਸਮਾਰਟ ਫ਼ੋਨ 6,999 ਰੁਪਏ ਵਿੱਚ ਖ਼ਰੀਦਿਆ ਜਾ ਸਕਦਾ ਹੈ। ਇਸ ਦੇ ਇਲਾਵਾ ਲੇਨੋਵੋ Z2 ਪਲੱਸ ਸਮਾਰ ਫ਼ੋਨ ਉੱਤੇ ਵੀ 6 ਹਜ਼ਾਰ ਰੁਪਏ ਦੀ ਛੂਟ ਦੇ ਨਾਲ 11 ਹਜ਼ਾਰ ਵਿੱਚ ਤੁਹਾਡਾ ਹੋ ਸਕਦਾ ਹੈ।
ਨਵੀਂ ਦਿੱਲੀ: ਆਨਲਾਈਨ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਉੱਤੇ 14 ਤੋਂ 18 ਮਈ ਤੱਕ ਬਿੱਗ 10 ਸੇਲ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਫਲਿਪਕਾਰਟ ਦੀ ਇਹ ਸੇਲ ਅੱਜ ਭਾਵ 15 ਮਈ ਨੂੰ ਸਮਾਰਟਫੋਨ ਉੱਤੇ ਸਪੈਸ਼ਲ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਬਿੱਗ 10 ਸੇਲ ਵਿੱਚ ਐਚਡੀਐਫਸੀ ਬੈਂਕ ਦੇ ਕਾਰਡ ਉੱਤੇ 10 ਫ਼ੀਸਦੀ ਦਾ ਡਿਸਕਾਊਂਟ ਵੀ ਦਿੱਤਾ ਜਾਵੇਗਾ।