ਕਿਉਂ ਕ੍ਰੈਸ਼ ਹੁੰਦਾ ਵਟਸਐਪ ?
ਏਬੀਪੀ ਸਾਂਝਾ | 13 May 2017 11:43 AM (IST)
1
ਭਾਰਤੀ ਮੂਲ ਦੇ ਖੋਜ ਕਰਤਾ ਇੰਦਰਜੀਤ ਭੂਅਨ ਨੇ ਯੂਕੇ ਵੈੱਬਸਾਈਟ ਦ ਇੰਡਿਪੈਂਡੇਂਟ ਨੂੰ ਦੱਸਿਆ ਕਿ ਜੇਕਰ ਕੋਈ ਵਟਸਐਪ ਵੈੱਬ ਯੂਜ਼ਰ ਤੁਹਾਨੂੰ 5,000 ਇਮੋਜੀ ਭੇਜਦਾ ਹੈ ਤਾਂ ਇਹ ਮੈਸੇਜ ਤੁਹਾਡੇ ਐਪ ਨੂੰ ਕ੍ਰੈਸ਼ ਕਰ ਸਕਦਾ ਹੈ।
2
ਵਟਸਐਪ 'ਚ ਅਜੇ 6,000 ਸ਼ਬਦਾਂ ਦੇ ਮੈਸੇਜ ਭੇਜੇ ਜਾ ਸਕਦੇ ਹਨ।
3
ਰਿਸਰਚ 'ਚ ਦਾਅਵਾ ਕੀਤਾ ਗਿਆ ਹੈ ਕਿ 4500 ਕਰੈਕਟਰ ਦਾ ਮੈਸੇਜ ਤੁਹਾਡੇ ਐਪ ਨੂੰ ਸਲੋ ਕਰ ਸਕਦਾ ਹੈ।
4
ਉੱਥੇ ਹੀ 5,000 ਇਮੋਜੀ ਤੁਹਾਡੇ ਐਪ ਨੂੰ ਕ੍ਰੈਸ਼ ਕਰ ਸਕਦੇ ਹਨ।
5
ਜ਼ਿਕਰਯੋਗ ਹੈ ਕਿ ਨਵੇਂ ਸਾਲ ਮੌਕੇ ਵਟਸਐਪ ਕ੍ਰੈਸ਼ ਹੋ ਗਿਆ ਸੀ।
6
7
ਨਵੀਂ ਦਿੱਲੀ: ਇੱਕ ਸਕਿਉਰਿਟੀ ਰਿਸਰਚ ਦੀ ਰਿਪੋਰਟ ਨੇ ਵਟਸਐਪ ਦੇ ਕ੍ਰੈਸ਼ ਹੋਣ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਮੈਸੇਜ 'ਚ ਜ਼ਿਆਦਾ ਇਮੋਜੀ ਤੁਹਾਡੇ ਐਪ ਨੂੰ ਕ੍ਰੈਸ਼ ਕਰ ਸਕਦੇ ਹਨ।