ਫਿਰ ਆਇਆ ਨੋਕੀਆ ਯੁੱਗ! 23 MP ਕੈਮਰਾ, 6 GB ਰੈਮ ਤੇ 128GB ਸਟੋਰੇਜ਼
ਨੋਕੀਆ 8 ਦੇ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 5.2 ਇੰਚ ਵੇਂਰੀਅੰਟ ਦੀ ਕੀਮਤ 4000 ਯੂਆਨ (ਲਗਪਗ 37,220 ਰੁਪਏ) ਤੇ ਇਸ ਦੇ 5.5 ਇੰਚ ਮਾਡਲ ਦੀ ਕੀਮਤ 4500 ਯੂਆਨ (ਲਗਪਗ 41,873) ਹੋ ਸਕਦੀ ਹੈ।
ਇਸ ਦੇ ਇਲਾਵਾ ਉਮੀਦ ਕੀਤੀ ਜਾ ਰਹੀ ਹੈ ਕਿ ਨੋਕੀਆ 8 ਫ਼ੋਨ 4 GB. ਜਾਂ 6 GB ਰੈਮ ਦੇ ਨਾਲ ਪੇਸ਼ ਹੋ ਸਕਦਾ ਹੈ। ਇਸ ਦਾ ਛੋਟਾ ਵੈਂਰੀਅੰਟ ਜੋ ਕਿ 128GB ਸਟੋਰੇਜ਼ ਦੇ ਨਾਲ ਆਵੇਗਾ। ਇਹ ਇਸ ਦਾ ਟਾਪ ਐਂਡ ਵੈਂਰੀਅੰਟ 256 GB ਇੰਟਰਨਲ ਸਟੋਰੇਜ ਦੇ ਨਾਲ ਆ ਸਕਦਾ ਹੈ।
ਅਫ਼ਵਾਹਾਂ ਮੁਤਾਬਕ ਨੋਕੀਆ 8 ਦੇ ਲੋਅ-ਐਂਡ ਵੈਂਰੀਅੰਟ ਨੂੰ 5.2 ਇੰਚ ਦੇ QHD AMOLED ਡਿਸਪਲੇ ਨਾਲ ਲਾਂਚ ਕੀਤਾ ਜਾਵੇਗਾ। ਜਦਕਿ ਇਸ ਦੇ ਟਾਪ ਐਂਡ ਮਾਡਲ ਵੈਂਰੀਅੰਟ 'ਚ 5.5 ਇੰਚ ਦਾ ਡਿਸਪਲੇ ਹੋਵੇਗਾ।
ਰਿਪੋਰਟ 'ਚ ਅੱਗੇ ਦੱਸਿਆ ਗਿਆ ਹੈ ਕਿ ਆਗਾਮੀ ਨੋਕੀਆ 8 ਕਵਾਲਕੌਮ ਦੇ ਨਵੇਂ ਪ੍ਰੋਸੈੱਸਰ ਸਨੈਪਡ੍ਰੈਗਨ 835 ਨਾਲ ਆਵੇਗਾ। ਨੋਕੀਆ 8 ਨਾਲ ਜੁੜੀ ਇਸ 'ਚ ਪਹਿਲਾਂ ਵੀ ਕਈ ਖ਼ਬਰਾਂ ਲੀਕ ਹੋ ਚੁੱਕੀਆਂ ਹੈ। ਇਸ 'ਚ ਪਹਿਲਾਂ ਆਈ ਅਫ਼ਵਾਹਾਂ ਅਨੁਸਾਰ ਸਮਾਰ ਫ਼ੋਨ ਨੂੰ ਦੋ ਵੈਂਰੀਅੰਟ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ 'ਚ ਇੱਕ ਸਸਤਾ ਵਰਜ਼ਨ ਹੋਵੇਗਾ, ਜਦਕਿ ਦੂਜਾ ਵਾਲਾ ਪ੍ਰੀਮੀਅਮ ਮਾਡਲ ਹੋਵੇਗਾ।
ਇੱਕ ਮੋਬਾਈਲ ਵੈੱਬਸਾਈਟ ਦਾ ਦਾਅਵਾ ਹੈ ਕਿ ਨੋਕੀਆ 8 ਸਮਾਰਟਫੋਨਜ਼ 23 ਮੈਗਾਪਿਕਸਲ ਕੈਮਰੇ ਦੇ ਨਾਲ ਲਾਂਚ ਹੋ ਸਕਦਾ ਹੈ। ਹਾਲਾਂਕਿ ਰਿਪੋਰਟ 'ਚ ਨੋਕੀਆ ਨੇ ਕੈਮਰੇ ਬਾਰੇ ਘੱਟ ਤੋਂ ਘੱਟ ਜ਼ਿਕਰ ਕੀਤਾ ਹੈ। ਇਸ ਦਾ ਮਤਲਬ ਹੈ ਕਿ ਸਮਾਰਟਫੋਨਜ਼ ਨੂੰ 23 ਮੈਗਾਪਿਕਸਲ ਰਿਅਰ ਕੈਮਰੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਸਮਾਰਟਫੋਨਜ਼ ਦੇ ਕੈਮਰੇ 'ਚ Carl Zeiss ਫ਼ੀਚਰ ਵੀ ਮੌਜੂਦ ਹੈ।
ਨਵੀਂ ਦਿੱਲੀ: ਨੋਕੀਆ ਇਸ ਸਾਲ ਕਈ ਸਮਾਰਟਫ਼ੋਨ ਲਾਂਚ ਕਰਨ ਵਾਲਾ ਹੈ। ਨੋਕੀਆ 3, ਨੋਕੀਆ 5, ਨੋਕੀਆ 6 ਤੇ ਨੋਕੀਆ 3310 (2017) ਫ਼ੀਚਰ ਫ਼ੋਨ ਲਾਂਚ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹੈ। ਇਸ ਦੇ ਬਾਅਦ ਹੁਣ ਇੱਕ ਹੋਰ ਖ਼ਬਰ ਸੁਣਨ 'ਚ ਆ ਰਹੀ ਹੈ ਕਿ ਨੋਕੀਆ ਇਨ੍ਹਾਂ ਸਮਾਰਟਫੋਨਜ਼ ਦੇ ਨਾਲ ਨੋਕੀਆ 8 ਨੂੰ ਵੀ ਜੂਨ 'ਚ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।