ਰਿਲਾਇੰਸ ਜੀਓ ਦਾ ਹੁਣ DTH 'ਚ ਧਮਾਕਾ, ਚੱਲ਼ਣਗੇ 360 ਚੈਨਲ !
ਕੰਪਨੀ ਨੇ ਡੀਟੀਐਚ ਬਾਕਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈ ਹੈ। ਇਸ ਲੀਕ ਤਸਵੀਰ ਵਿੱਚ ਜੀਓ ਦਾ ਸੈੱਟਅੱਪ ਬਾਕਸ ਬਾਕੀ ਸੈੱਟਅਪ ਬਾਕਸ ਦੀ ਤਰ੍ਹਾਂ ਦੀ ਦਿੱਸ ਰਿਹਾ ਹੈ। ਇਸ ਉੱਤੇ ਜੀਓ ਬ੍ਰਾਂਡਿੰਗ ਸਾਫ਼ ਨਜ਼ਰ ਆ ਰਿਹਾ ਹੈ। ਇਸ ਡਿਵਾਈਸ ਵਿੱਚ ਪਿੱਛੇ ਕੇਬਲ ਪੋਰਟ ਦੇ ਨਾਲ ਹੀ USB ਪੋਰਟ ਤੇ ਵੀਡੀਓ, ਆਡੀਓ ਆਊਟਪੁੱਟ ਪੋਰਟ ਨਜ਼ਰ ਆ ਰਿਹਾ ਹੈ। ਇਸ ਵਿੱਚ Ethernet ਪੋਰਟ ਵੀ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਇਹ ਬਰਾਡਬੈਂਡ ਮੌਡਮ ਨਾਲ ਜੁੜ ਸਕੇਗਾ।
ਇਸ ਤੋਂ ਪਹਿਲਾ ਜੀਓ ਦੇ ਡੀਟੀਐਚ ਬਾਕਸ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਸੀ ਕਿ ਇਹ 360 ਚੈਨਲ ਦੇਵੇਗਾ ਜਿਸ ਵਿੱਚ 50 ਐਚਡੀ ਹੋਣਗੇ। ਡੇਟਾ ਦੀ ਤਰ੍ਹਾਂ ਹੀ ਕੰਪਨੀ ਦੀ ਡੀਟੀਐਚ ਸੇਵਾ ਵੀ ਕਾਫ਼ੀ ਸਸਤੀ ਹੋਣ ਦੀ ਉਮੀਦ ਹੈ। ਜਲਦ ਇਹ ਸੇਵਾ ਸ਼ੁਰੂ ਹੋ ਸਕਦਾ ਹੈ। ਇਸ ਦੀ ਸ਼ੁਰੂਆਤ ਮੁੰਬਈ ਤੋਂ ਹੋਣ ਦੀ ਉਮੀਦ ਹੈ।
ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਭਾਰਤੀ ਟੈਲੀਕਾਮ ਇੰਡਸਟਰੀਜ਼ ਵਿੱਚ ਮੁਕਾਬਲਾ ਕਾਫ਼ੀ ਵਧਦਾ ਜਾ ਰਿਹਾ ਹੈ। ਫ਼ਰੀ 4G ਡੇਟਾ ਦੇਣ ਵਾਲੀ ਰਿਲਾਇੰਸ ਜੀਓ ਦੇ ਹਾਲ ਹੀ ਵਿੱਚ ਆਏ ਜੀਓ ਸਮਰ ਸਰਪ੍ਰਾਈਜ਼ ਨੇ ਟੈਲੀਕਾਮ ਇੰਡਸਟਰੀਜ਼ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਹੁਣ ਟੈਲੀਕਾਮ ਦੇ ਇਲਾਵਾ ਜੀਓ DTH (ਡਾਇਰੈਕਟ ਟੂ ਹੋਮ) ਸਰਵਿਸ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੀ ਹੈ।