ਰੇਡਮੀ 4A ਨੇ ਤੋੜੇ ਰਿਕਾਰਡ: 4 ਮਿੰਟ 'ਚ ਵਿਕੇ 250,000 ਫੋਨ
ਫ਼ੋਨ ਵਿੱਚ 5 ਇੰਚ ਦੀ ਸਕਰੀਨ ਜਿਸ ਦੀ ਰੈਜ਼ੂਲੇਸ਼ਨ 720×1280 ਪਿਕਸਲਜ਼ ਹੈ। ਪ੍ਰੋਸੈੱਸਰ ਦੀ ਗੱਲ ਕਰੀਏ ਤਾਂ ਫ਼ੋਨ 1.4GHz ਕਵਾਰਡ ਕੋਰ ਸਨੈਪਡ੍ਰੈਗਨ 425 ਹੈ। ਇਸ ਦੇ ਨਾਲ ਹੀ ਇਸ ਵਿੱਚ ਦੋ ਜੀਬੀ ਦੀ ਰੈਮ ਹੋਵੇਗੀ।
ਰੇਡਮੀ 4A ਵਿੱਚ ਪਾਲੀਕਾਰਬੋਨੇਡ ਬਾਡੀ ਦਿੱਤੀ ਗਈ ਹੈ। ਹਾਈਬ੍ਰਿਡ ਡਿਊਲ ਸਿੰਮ ਸਲਾਟ ਦਿੱਤੇ ਗਏ ਹਨ। ਇਸ ਨੂੰ ਯੂਜ਼ਰ ਐਸ.ਡੀ. ਕਾਰਡ ਸਲਾਟ ਵਜੋਂ ਵੀ ਇਸਤੇਮਾਲ ਕਰ ਸਕਦਾ ਹੈ। ਸਮਾਰਟਫੋਨ ਵਿੱਚ ਮਾਰਸ਼ਮੈਲੋ 6.0 ਬੇਸਡ MIUI 8 ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ।
ਫ਼ੋਨ ਵਿੱਚ 13 ਮੈਗਾਪਿਕਲ ਦਾ ਕੈਮਰਾ ਤੇ 5 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਹੋਵੇਗਾ। ਰੇਡਮੀ 4 ਵਿੱਚ ਪੰਜ ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦਾ ਰਿਜੈਲੂਸ਼ਨ 720×1280 ਪਿਕਸਲਜ਼ ਹੈ। ਇਸ ਵਿੱਚ 1.4GHz ਆਕਟਾਕੌਰ ਕਵਾਲਕੌਮ ਸਨੈਪਡ੍ਰੈਗਨ 425 ਪ੍ਰੋਸੈੱਸਰ ਦਿੱਤਾ ਗਿਆ ਹੈ। ਇਹ ਫ਼ੋਨ 2 ਜੀਬੀ ਦੀ ਰੈਮ ਤੇ Adreno 308 GPU ਦੇ ਨਾਲ ਆਉਂਦਾ ਹੈ।
ਕਨੈਕਟਿਵਿਟੀ ਦੀ ਗੱਲ ਕਰੀਏ ਤਾਂ ਇਸ ਵਿੱਚ 4G VoLTE, ਵਾਈਫਾਈ,ਜੀਪੀਐੱਸ/A-GPS, ਬਲਿਊਟੂਥ ਵਰਗੇ ਫ਼ੀਚਰ ਦਿੱਤੇ ਗਏ ਹਨ। ਡਿਸਪਲੇ ਨੂੰ ਪਾਵਰ ਦੇਣ ਲਈ 3120mAh ਦੀ ਬੈਟਰੀ ਦਿੱਤੀ ਗਈ ਹੈ।
ਨਵੀਂ ਦਿੱਲੀ: ਸ਼ਿਓਮੀ ਰੇਡਮੀ 4A ਦੀ ਪਹਿਲੀ ਸੇਲ ਵੀਰਵਾਰ ਨੂੰ ਹੋਈ। ਇਸ ਫ਼ੋਨ ਦੀ ਵਿਕਰੀ ਐਮੇਜੌਨ ਤੇ Mi.com ਉੱਤੇ ਐਕਸਕਲੂਸਿਵ ਕੀਤੀ ਜਾ ਰਹੀ ਹੈ। ਪਹਿਲੇ ਦਿਨ ਦੀ ਵਿਕਰੀ ਵਿੱਚ ਹੀ ਸ਼ਿਓਮੀ ਦੇ ਇਸ ਸਮਾਰਟਫੋਟ ਨੇ ਨਵਾਂ ਰਿਕਾਰਡ ਬਣਾਇਆ ਹੈ।
ਇਸ ਫ਼ੋਨ ਨੇ ਲਾਂਚ ਡੇਅ ਉੱਤੇ ਸਭ ਤੋਂ ਤੇਜ਼ੀ ਨਾਲ ਵਿਕਣ ਵਾਲੇ ਸਮਾਰਟਫੋਨ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਐਮੇਜੌਨ ਤੇ Mi.com ਦੋਵਾਂ ਹੀ ਪਲੇਟਫ਼ਾਰਮ ਉੱਤੇ ਰੇਡਮੀ 4A ਦੀ 250,000 ਯੂਨਿਟ ਮਹਿਜ਼ 4 ਮਿੰਟ ਵਿੱਚ ਸੋਲਡ ਆਊਟ ਹੋ ਗਈ। ਹਰ ਸੈਕਿੰਡ ਇਸ ਡਿਵਾਈਸ ਦੇ 1500 ਯੂਨਿਟ ਵਿਕੇ। ਇਸ ਦੇ ਨਾਲ ਹੀ ਹਰ ਮਿੰਟ ਇਸ ਨੂੰ 50 ਲੱਖ ਹਿੱਟ ਮਿਲ ਰਹੇ ਸਨ।
ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਡਬਲ LED ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 5 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਹੈ। ਰੇਡਮੀ 4 ਵਿੱਚ 16 ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ।