ਨਵੇਂ ਅੰਦਾਜ਼ 'ਚ ਆਇਆ ਆਈਫੋਨ-7, ਭਾਰਤ ਨੂੰ ਕਰਨੀ ਪਏਗੀ ਉਡੀਕ
ਆਈਫੋਨ-7 ਪਲੱਸ ਦੀ ਗੱਲ ਕਰੀਏ ਤਾਂ 128 ਜੀ.ਬੀ. ਵਾਲਾ ਮਾਡਲ 869 ਡਾਲਰ ਦਾ ਹੋਵੇਗਾ ਤੇ 256 ਜੀ.ਬੀ. ਮਾਡਲ 969 ਡਾਲਰ 'ਚ ਵਿਕੇਗਾ। ਭਾਰਤ 'ਚ ਇਨ੍ਹਾਂ ਹੈਂਡਸੈੱਟ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੀ ਕੀਮਤ ਨਾਲੋਂ ਥੋੜ੍ਹੀ ਜ਼ਿਆਦਾ ਹੋਵੇਗੀ।
ਆਈਫੋਨ-7 ਤੇ ਆਈਫੋਨ-7 ਪਲੱਸ ਦਾ ਨਵਾਂ ਲਾਲ ਰੰਗ ਵਾਲਾ ਲਿਮਟਿਡ ਐਡੀਸ਼ਨ ਹੈਂਡਸੈੱਟ ਸਿਰਫ਼ 128 ਤੇ 256ਜੀ.ਬੀ. ਸੋਟੇਰੇਜ 'ਚ ਉਪਲਬਧ ਹੋਵੇਗਾ। ਆਈਫੋਨ-7 ਦੇ ਰੈੱਡ ਲਿਮਟਿਡ ਐਡੀਸ਼ਨ ਵੈਰੀਅੰਟ ਦੀ ਕੀਮਤ 749 ਡਾਲਰ ਤੋਂ ਸ਼ੁਰੂ ਹੋਵੇਗੀ। ਇਸ ਕੀਮਤ 'ਚ 128 ਜੀ.ਬੀ. ਵਾਲਾ ਵੈਰੀਅੰਟ ਮਿਲੇਗਾ। ਉੱਥੇ ਹੀ 849 ਡਾਲਰ 'ਚ ਆਈਫੋਨ-7 ਰੈੱਡ ਲਿਮਟਿਡ ਐਡੀਸ਼ਨ ਦਾ 256ਜੀ.ਬੀ. ਮਾਡਲ ਮਿਲੇਗਾ।
ਇਹ ਲਿਮਟਿਡ ਐਡੀਸ਼ਨ ਹੈਂਡਸੈੱਟ ਲਾਲ ਰੰਗ ਦਾ ਹੈ। ਇਸ ਦੀ ਪ੍ਰੀ-ਆਰਡਰ ਬੁਕਿੰਗ 24 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ ਰਾਤ ਸਾਢੇ 8 ਵਜੇ ਸ਼ੁਰੂ ਹੋਵੇਗੀ। ਹਾਲਾਂਕਿ, ਭਾਰਤੀ ਗਾਹਕਾਂ ਨੂੰ ਇਸ ਲਈ ਅਪ੍ਰੈਲ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਦੱਸਿਆ ਗਿਆ ਹੈ ਕਿ ਇਸ ਸਮਾਰਟਫ਼ੋਨ ਦੀ ਵਿਕਰੀ ਨਾਲ ਹੋਣ ਵਾਲੇ ਫ਼ਾਇਦੇ ਦਾ ਇੱਕ ਹਿੱਸਾ ਰੈੱਡ (R54) ਸੰਸਥਾ ਨੂੰ ਜਾਏਗਾ ਜੋ ਏਡਜ਼ ਦੀ ਰੋਕਥਾਮ ਤੇ ਰਿਸਰਚ ਨਾਲ ਜੁੜੀ ਹੈ।
ਚੰਡੀਗੜ੍ਹ: ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਨੇ ਅੱਜ ਆਈਫੋਨ-7 ਦਾ ਨਵਾਂ 'ਪ੍ਰੋਡਕਟ RED’ ਸਪੈਸ਼ਲ ਐਡੀਸ਼ਨ ਲਾਂਚ ਕੀਤਾ। ਆਪਣੇ ਹਰਮਨ ਪਿਆਰੇ ਹੈਂਡਸੈੱਟ ਆਈਫੋਨ-7 ਤੇ ਆਈਫੋਨ-7 ਪਲੱਸ ਨੂੰ ਨਵੇਂ ਰੰਗ 'ਚ ਪੇਸ਼ ਕੀਤਾ ਹੈ।