WhatsApp 'ਤੇ Chat ਕਰਨ ਵਾਲਿਆਂ ਆ ਗਿਆ ਨਵਾਂ ਫੀਚਰ
ਏਬੀਪੀ ਸਾਂਝਾ | 18 Mar 2017 03:39 PM (IST)
1
2
3
4
ਹਾਲ ਹੀ ਵਿੱਚ ਖਬਰ ਆਈ ਸੀ ਕਿ ਯੂਜ਼ਰਸ ਦੇ ਭਾਰੀ ਵਿਰੋਧ ਦੇ ਬਾਅਦ Whatsapp ਟੇਕਸਟ ਸਟੇਟਸ ਵਾਪਸ ਲਿਆ ਰਿਹਾ ਹੈ। ਇਸਦੇ ਨਾਲ ਹੀ WhatsApp ਲੈ ਕੇ ਆ ਰਿਹਾ ਹੈ ਆਪਣਾ ਇੱਕ ਹੋਰ ਨਵਾਂਫੀਚਰ pinned ਚੈਟ। ਜੀ ਹਾਂ, WABetaInfo ਦੇ ਮੁਤਾਬਕ ਬਿਲਡ ਨੰਬਰ 2.17.105 ਵਾਲੇ Android ਦਾ ਨਵਾਂ Whatsapp ਬੀਟਾ, pinned ਫੀਚਰ ਦੇ ਨਾਲ ਆਵੇਗਾ। ਸੂਤਰਾਂ ਦੀ ਮੰਨੀਏ ਤਾਂ ਯੂਜ਼ਰਸ ਇਸ ਵਰਜਨ ‘ਚ ਚੈਟਸ pin ਕਰ ਸਕਦੇ ਨੇ। ਜਿਸਦੇ ਨਾਲ ਉਹ chats ਸਕਰੀਨ ‘ਤੇ ਸਭਤੋਂ ਉੱਤੇ ਆ ਜਾਏਗੀ। ਇਹ ਚੈਟ pinned ਇੱਕ ਵਾਰ ‘ਚ 3 ਵਾਰ ਤੋਂ ਜ਼ਿਆਦਾ ਨਹੀਂ ਹੋ ਸਕਦੀਆਂ।
5
ਇਹ ਫੀਚਰ Telegram ‘ਚ ਪਹਿਲਾਂ ਹੀ ਮੌਜੂਦ ਹੈ। ਸਿਰਫ Telegram ਹੀ ਨਹੀਂ ਹਾਲ ਹੀ ‘ਚ Whatsapp ਨੇ Snapchat ਦੀ ਵੀ ਕਾਪੀ ਕੀਤੀ ਹੈ। ਕੁੱਝ ਦਿਨ ਪਹਿਲਾ ਆਏ Whatsapp ਸਨੈਪਚੈਟ ਸਟੋਰੀਜ਼ ਫੀਚਰ ‘ਚ Instagram ਦੀ ਤਰ੍ਹਾਂ ਹੀ ਯੂਜ਼ਰਸ ਫੋਟੋ ਅਤੇ ਵੀਡੀਓ ਪੋਸਟ ਕਰ ਸਕਦੇ ਨੇ, ਜੋ 24 ਘੰਟਾਂ ਬਾਅਦ ਗਾਇਬ ਹੋ ਜਾਂਦਾ ਹੈ।