6 ਸੈਕਿੰਡ 'ਚ ਛੂੰ-ਮੰਤਰ ਹੋ ਜਾਂਦੀ ਹੈ ਟਾਟਾ ਦੀ ਇਹ ਕਾਰ
ਰੇਸਮੋ 'ਚ ਇਕ ਪੈਟਰੋਲ ਇੰਜਣ ਲੱਗਾ ਹੈ, ਜੋ ਕਿ 190 ਪੀ. ਐੱਸ. ਦੀ ਸ਼ਕਤੀ ਅਤੇ 210 ਐੱਨ. ਐੱਮ. ਦਾ ਟਾਰਕ ਉਤਪੰਨ ਕਰਦੀ ਹੈ।
ਟਾਟਾ ਨੇ ਆਪਣੇ ਸਬ ਬ੍ਰੈਂਡ ਟੈਮੋ ਤੋਂ ਪਰਦਾ ਉਠਾਉਣ ਨਾਲ ਹੀ ਆਪਣੀ ਪਹਿਲੀ ਸੁਪਰਕਾਰ ਰੇਸਮੋ ਨੂੰ ਵੀ ਦੁਨੀਆਂ ਸਾਹਮਣੇ ਦਿਖਾ ਦਿੱਤਾ ਹੈ। ਇਸ ਕਾਰ ਨੂੰ ਕੰਪਨੀ ਨੇ 87ਵੇਂ ਜਿਨੇਵਾ ਮੋਟਰਸ਼ੋ 'ਚ ਦਿਖਾਇਆ।
ਆਓ ਤੁਹਾਨੂੰ ਇਸ ਕਾਰ ਦੀਆਂ ਖੂਬੀਆਂ ਨਾਲ ਰੂਬਰੂ ਕਰਵਾਉਂਦੇ ਹਾਂ ਅਤੇ ਦੱਸਦੇ ਹਾਂ ਕਿ ਇਕ ਦੇਸੀ ਸੁਪਰਕਾਰ ਦੀ ਸ਼ਕਤੀ।
ਸਿਰਫ 6 ਸੈਕਿੰਡ 'ਚ ਰੇਸਮੋ 100 ਪ੍ਰਤੀਘੰਟਾ ਦੀ ਗਤੀ ਫੜ ਲੈਂਦੀ ਹੈ, ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆਂ ਦੀ ਸਭ ਤੋਂ ਸਸਤੀ ਸੁਪਰਕਾਰ ਹੋਵੇਗੀ।
ਰੇਸਮੋ 'ਚ ਐਂਟੀ ਬ੍ਰੇਕਿੰਗ ਸਿਸਟਮ ਅਤੇ ਈ. ਬੀ. ਡੀ. ਵਰਗੇ ਸੁਰੱਖਿਆ ਫੀਚਰ ਦਿੱਤੇ ਘਏ ਹਨ। ਇਸ ਦੇ 2018 'ਚ ਲਾਂਚ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਖਬਰਾਂ ਦੇ ਮੁਤਾਬਕ ਕੰਪਨੀ ਪਹਿਲੇ ਚਰਣ 'ਚ ਸਿਰਫ 250 ਰੇਸਮੋ ਕਾਰਾਂ ਨੂੰ ਬਣਾਵੇਗੀ।
ਟਾਟਾ ਨੇ ਇਸ ਕਾਰ ਨੂੰ ਮਾਈਕ੍ਰੋਸਾਫਟ ਨਾਲ ਮਿਲ ਕੇ ਤਿਆਰ ਕੀਤਾ ਹੈ। ਰੇਸਮੋ ਸਿਰਫ ਕੂਪ ਵਰਜਨ 'ਚ ਹੀ ਉਪਲੱਬਧ ਹੋਵੇਗੀ ਅਤੇ ਇਹ ਭਾਰਤੀ ਪਰਿਸਥਿਤੀ ਦੇ ਅਨੁਸਾਰ ਬਣਾਈ ਗਈ ਹੈ।