ਇੰਝ ਹਾਸਲ ਕਰੋ ਜੀਓ ਦਾ ਮੁਫ਼ਤ ਫੋਨ
ਇਸ ਤੋਂ ਬਿਨ੍ਹਾਂ ਜੀਓ ਫੋਨ ਦੋ ਪਲਾਨ ਹੋਰ ਦੇ ਰਿਹਾ ਹੈ। ਪਹਿਲਾ 53 ਰੁਪਏ ਦਾ ਹਫ਼ਤਾਵਾਰੀ ਤੇ 23 ਰੁਪਏ 'ਚ ਦੋ ਦਿਨਾਂ ਦਾ ਪਲਾਨ।
ਜੀਓ ਫੋਨ 'ਤੇ ਵਾਇਸ ਟੂ ਵਾਇਸ ਸਰਵਿਸ ਹਮੇਸ਼ਾ ਮੁਫ਼ਤ ਹੋਵੇਗੀ ਤੇ ਜੀਓ ਫੋਲ ਅਸੀਮਤ ਡਾਟਾ ਦਾ ਅਕਸੈੱਸ ਦੇਵੇਗਾ। ਇਸ ਲਈ ਪ੍ਰਤੀ ਮਹੀਨਾ 153 ਰੁਪਏ ਖਰਚਣੇ ਹੋਣਗੇ।
ਆਨਲਾਈਨ ਪ੍ਰੀ-ਬੁਕਿੰਗ MY JIO ਐਪ ਤੇ ਕੰਪਨੀ ਦੀ ਵੈਬਸਾਈਟ jio.com 'ਤੇ ਜਾ ਕੇ ਕਰ ਸਕਦੇ ਹਨ।
ਜੇਕਰ ਤੁਸੀਂ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੀ ਆਨਲਾਈਨ ਤੇ ਆਫਲਾਈਨ ਦੋਨਾਂ ਚੈਨਲਾਂ ਜ਼ਰੀਏ ਪ੍ਰੀ-ਬੁਕਿੰਗ ਕਰ ਸਕਦੇ ਹੋ। ਆਫਲਾਈਨ ਮੋਡ 'ਚ ਰਿਲਾਇੰਸ ਡਿਜ਼ੀਟਲ ਸਟੋਰਜ਼ ਨੈੱਟਵਰਕ ਸਹਿਤ ਜੀਓ ਰਿਟੇਲਰ ਤੇ ਮਲਟੀਬੈਂਡ ਡਿਵਾਇਸ ਰਿਟੇਲਰਜ਼ ਜ਼ਰੀਏ ਫੋਨ ਦੀ ਪ੍ਰੀ-ਬੁਕਿੰਗ ਕਰ ਸਕਦੇ ਹੋ।
ਖਾਸ ਗੱਲ ਇਹ ਹੈ ਕਿ ਜੀਓ ਫੋਨ ਯੂਜ਼ਰ 3 ਸਾਲ ਜੀਓਫੋਨ ਵਰਤ ਸਕਦੇ ਹਨ। ਇਸਤੇਮਾਲ ਕੀਤਾ ਗਿਆ ਫੋਨ ਵਾਪਸ ਕਰ ਆਪਣੇ 1500 ਰੁਪਏ ਵਾਪਸ ਲੈ ਸਕਦਾ ਹੈ।
ਫੋਨ ਨੂੰ ਪ੍ਰੀ-ਬੁਕਿੰਗ ਕੀਮਤ ਨਾਲ ਬੁੱਕ ਕੀਤਾ ਜਾਵੇਗਾ ਜੋ ਸਿਰਫ਼ 500 ਰੁਪਏ ਹੈ। ਇਸ ਤੋਂ ਇਲਾਵਾ ਸਿਕਓਰਿਟੀ ਡਿਪੋਜ਼ਿਟ ਦੇ ਨਾਮ 'ਤੇ ਤੁਹਾਨੂੰ ਆਪਣੇ ਸਮਾਰਟਫੋਨ ਦੀ ਡਿਲੀਵਰੀ ਸਮੇਂ 1000 ਰੁਪਏ ਦੇਣੇ ਹੋਣਗੇ।
ਜੀਓ ਫੋਨ 'ਪਹਿਲਾਂ ਆਓ ਪਹਿਲਾਂ ਪਾਓ' ਦੇ ਆਧਾਰ 'ਤੇ ਡਿਸਟ੍ਰੀਬਿਊਟ ਕੀਤਾ ਜਾਵੇਗਾ। ਇਹ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ 24 ਅਗਸਤ ਨੂੰ ਸ਼ੁਰੂ ਹੋਣ ਵਾਲੀ ਪ੍ਰੀ-ਬੁੱਕ 'ਚ ਬੁਕਿੰਗ ਕਰਵਾਉਣਗੇ। ਇਸ ਲਈ ਜੋ ਇਸ ਨੂੰ ਖਰੀਦਣਾ ਚਾਹੁੰਦੇ ਹਨ ਉਹ ਅੱਜ ਸ਼ਾਮ ਤੋਂ ਹੀ ਇਸ ਦੀ ਬੁਕਿੰਗ ਕਰੋ।
ਰਿਲਾਇੰਸ ਜੀਓ ਦੇ ਜੀਓ ਫੋਨ ਦੀ ਪ੍ਰੀ-ਬੁਕਿੰਗ ਅੱਜ ਸ਼ਾਮ 5:30 ਵਜੇ ਸ਼ੁਰੂ ਹੋਵੇਗੀ। ਇਹ ਫੋਨ ਸਤੰਬਰ ਮਹੀਨੇ ਦੇ ਅੰਤ 'ਚ ਸਟੋਰਜ਼ 'ਤੇ ਉਪਲਬਧ ਹੋਵੇਗਾ। ਇਸ ਨੂੰ ਬੁੱਕ ਕਰਨ ਲਈ ਤੁਹਾਨੂੰ ਕੀ ਕੁਝ ਕਰਨਾ ਹੋਵੇਗਾ ਅਸੀਂ ਤੁਹਾਨੂੰ ਦੱਸਦੇ ਹਾਂ।