ਜੇ 15, 000 ਤੋਂ ਵੱਧ ਨਹੀਂ ਖਰਚਣੇ ਤਾਂ ਫਿਰ ਇਹ ਨੇ ਬੈਸਟ ਸਮਾਰਟਫ਼ੋਨ
ਲੇਨੋਵੋ Z2: ਲੇਨੋਵੋ Z2 ਵਿੱਚ 5 ਇੰਚ ਦੀ ਫੁੱਲ HD (1920x1080 ਪਿਕਸਲ) ਦਿੱਤੀ ਗਈ ਹੈ। ਇਸ ਵਿੱਚ 13MP ਦਾ ਰੀਅਰ ਤੇ 5MP ਦਾ ਫ੍ਰੰਟ ਕੈਮਰਾ ਹੈ, ਆਈ.ਪੀ.ਐਸ. ਐਲ.ਸੀ.ਡੀ. ਡਿਸਪਲੇਅ ਵੀ ਹੈ। ਕੀਮਤ- 13, 650 ਰੁਪਏ
Download ABP Live App and Watch All Latest Videos
View In Appਲੇਨੋਵੋ P2: ਲੇਨੋਵੋ P2 ਸਮਾਰਟਫੋਨ ਮੈਟਲ ਬਾਡੀ ਸਮਾਰਟਫ਼ੋਨ ਹੈ। ਇਸ ਵਿੱਚ 3/4 ਜੀ.ਬੀ. ਰੈਮ ਹੈ। ਦੋਵੇਂ ਵਿਕਸਪਾਂ ਵਿੱਚ 32 ਜੀ.ਬੀ. ਸਟੋਰੇਜ ਹੈ, 13MP ਦਾ ਰੀਅਰ ਅਤੇ 5MP ਦਾ ਫਰੰਟ ਕੈਮਰਾ ਹੈ, ਇਸ ਵਿੱਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਕੀਮਤ- 13,999 ਰੁਪਏ
ਸੈਮਸੰਗ ਗੈਲੈਕਸੀ J7: 5.50 ਇੰਚ ਦੀ ਸਕਰੀਨ, ਰੈਜ਼ੋਲਿਊਸ਼ਨ- 1080x1920 ਪਿਕਸਲ, 1.5 GHz Cortex-A53 ਪ੍ਰੋਸੈਸਰ, ਇਸ ਵਿੱਚ 1.5 ਜੀ.ਬੀ. ਰੈਮ, ਇੰਟਰਨਲ ਮੈਮੋਰੀ 16 ਜੀ.ਬੀ. ਜੋ ਵਧਾਈ ਜਾ ਸਕਦੀ ਹੈ। ਇਸ ਵਿੱਚ ਦੋਵੇਂ ਹੀ ਰੀਅਰ ਅਤੇ ਫਰੰਟ 13 MP ਦੇ ਕੈਮਰਾ ਹਨ। ਕੀਮਤ- 9,999 ਰੁਪਏ
ਹੁਵਾਵੇ ਆਨਰ 6X: ਹੁਵਾਵੇ ਹਾਨਰ 6X ਦੀ ਗਿਣਤੀ ਮਾਰਕਿਟ ਵਿੱਚ ਮੌਜੂਦ ਸਭ ਤੋਂ ਸਸਤੇ ਡੂਅਲ ਰੀਅਰ ਕੈਮਰੇ ਵਾਲੇ ਸਮਾਰਟਫੋਨ ਵਿੱਚ ਹੁੰਦੀ ਹੈ। 5.5 ਇੰਚ ਦੇ ਨਾਲ 1080x1920 ਪਿਕਸਲ ਡਿਸਪਲੇਅ, 3 ਜੀ.ਬੀ. ਰੈਮ, ਇਸ ਦਾ ਰੀਅਰ ਤੇ ਫਰੰਟ ਦੋਵੇਂ ਹੀ ਕੈਮਰੇ 8 MP ਦੇ ਹਨ, ਕੀਮਤ- 11,999 ਰੁਪਏ।
ਸ਼ਾਓਮੀ ਰੈਡਮੀ ਨੋਟ 4: ਸ਼ਾਓਮੀ ਰੈਡਮੀ ਨੋਟ 4 ਸਮਾਰਟਫ਼ੋਨ ਵਿੱਚ 5.5 ਇੰਚ ਦੇ 1080x1920 ਪਿਕਸਲ ਡਿਸਪਲੇਅ ਹੈ, 2GHz ਔਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 625 ਚਿਪਸੈੱਟ, 3/4 ਜੀ.ਬੀ. ਰੈਮ ਅਤੇ 13 MP ਦਾ ਰੀਅਰ ਦੇ ਨਾਲ 5 MP ਦਾ ਫਰੰਟ ਕੈਮਰਾ ਹੈ, ਕੀਮਤ- 9,999 ਰੁ. ਤੋਂ ਸ਼ੁਰੂ।
ਮੋਟੋਰੋਲਾ Moto G5: 5.2 ਇੰਚ ਦੇ 1080x1920 ਪਿਕਸਲ ਵਾਲੀ ਸਕਰੀਨ, ਪ੍ਰੋਸੇਸਰ 1.4GHz Snapdragon 430, 2/3 ਜੀ.ਬੀ. ਦੋ ਰੈਮ ਵੇਰੀਐਂਟ ਵਿੱਚ ਆਉਂਦਾ ਹੈ। 13 MP ਰੀਅਰ 5 MP ਦਾ ਫ੍ਰੰਟ ਕੈਮਰਾ, ਇਸ ਵਿੱਚ 2800mAh ਦੀ ਬੈਟਰੀ ਹੈ। ਇਹ ਫਲਿੱਪਕਾਰਟ ਉੱਤੇ ਉਪਲੱਬਧ ਹੈ, ਕੀਮਤ- 14,000 ਰੁਪਏ
ਸਮਾਰਟਫ਼ੋਨ ਲਗਜ਼ਰੀ ਨਹੀਂ ਸਗੋਂ ਜ਼ਰੂਰਤ ਬਣ ਚੁੱਕੇ ਹਨ। ਬਾਜ਼ਾਰ ਵਿੱਚ ਨਿੱਤ ਦਿਨ ਨਵੇਂ ਸਮਾਰਟਫੋਨ ਲਾਂਚ ਹੋ ਰਹੇ ਹਨ। ਅਜਿਹੇ ਵਿੱਚ ਇਹ ਤੈਅ ਕਰਨਾ ਕਿ ਕਿਹੜਾ ਸਮਾਰਟਫ਼ੋਨ ਬਿਹਤਰ ਹੈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਤੁਹਾਡੀ ਇਹੀ ਕਨਫਿਊਜ਼ਨ ਦੂਰ ਕਰਨ ਤੇ ਤੁਹਾਡੀ ਲੋੜ ਨੂੰ ਸਮਝਦੇ ਹੋਏ ਅਸੀਂ ਬਜਟ ਸੈਗਮੇਂਟ ਵਿੱਚ ਬਿਹਤਰ ਸਮਾਰਟਫ਼ੋਨ ਚੁਣਨ ਵਿੱਚ ਤੁਹਾਡੀ ਮਦਦ ਕਰ ਰਹੇ ਹਾਂ। ਅਸੀਂ ਤੁਹਾਨੂੰ ਦੱਸਾਂਗੇ ਕਿ 15,000 ਰੁਪਏ ਵਿੱਚ ਤੁਹਾਡੇ ਲਈ ਸਮਾਰਟਫ਼ੋਨ ਦੇ ਕਿਹੜੇ-ਕਿਹੜੇ ਚੰਗੇ ਆਪਸ਼ਨ ਬਾਜ਼ਾਰ ਵਿੱਚ ਉਪਲਬਧ ਹਨ।
- - - - - - - - - Advertisement - - - - - - - - -