Reliance JioPhone: ਸਿਰਫ਼ ਇੱਕ ਐਸ.ਐਮ.ਐਸ. ਭੇਜ ਕੇ ਕਰੋ ਜੀਓ ਫ਼ੋਨ ਦੀ ਰਜਿਸਟ੍ਰੇਸ਼ਨ
ਜੋ ਹੁਣੇ ਪ੍ਰੀ-ਬੁਕਿੰਗ ਕਰਨਗੇ ਉਮੀਦ ਹੈ ਕਿ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਉਨ੍ਹਾਂ ਨੂੰ ਜੀਓ ਫ਼ੋਨ ਮਿਲ ਜਾਵੇਗਾ। ਹਾਲਾਂਕਿ, ਇਸ ਫ਼ੋਨ ਦੀਆਂ ਕਿੰਨੀਆਂ ਇਕਾਈਆਂ ਦੀ ਬੁਕਿੰਗ ਹੋਵੇਗੀ ਇਸ ਮੁਤਾਬਕ ਇਸ ਦੀ ਉਪਲਬਧਤਾ ਵਿੱਚ ਤਬਦੀਲੀਆਂ ਵੀ ਸੰਭਵ ਹਨ।
ਇਹ ਕਾਪੀ ਤੁਹਾਨੂੰ ਆਪਣੇ ਲਾਗਲੇ ਦੇ ਅਧਿਕਾਰਤ ਵਿਕਰੇਤਾ ਜਾਂ ਜੀਓ ਆਊਟਲੈੱਟ 'ਤੇ ਦੇਣੀ ਹੋਵੇਗੀ। ਇੱਕ ਖਾਸ ਗੱਲ ਇਹ ਹੈ ਕਿ ਇੱਕ ਆਧਾਰ ਨੰਬਰ ਉੱਤੇ ਇੱਕ ਹੀ ਫ਼ੋਨ ਬੁੱਕ ਕੀਤਾ ਜਾ ਸਕਦਾ ਹੈ।
ਇਸ ਨੂੰ ਬੁੱਕ ਕਰਨ ਲਈ ਤੁਹਾਨੂੰ ਆਪਣੇ ਦਸਤਾਵੇਜ਼ ਦੇਣੇ ਹੋਣਗੇ। ਜੀਓ ਫ਼ੋਨ ਦੀ ਬੁਕਿੰਗ ਲਈ ਯੂਜ਼ਰ ਨੂੰ 'ਆਧਾਰ' ਦੀ ਇੱਕ ਕਾਪੀ ਦੇਣੀ ਹੋਵੇਗੀ।
ਜੇਕਰ ਗਾਹਕ ਜੀਓ ਫ਼ੋਨ ਖਰੀਦਣ ਚਾਹੁੰਦਾ ਹੈ ਤਾਂ ਕੰਪਨੀ ਉਸ ਨੂੰ ਇੱਕ ਅਜਿਹੇ ਨਜ਼ਦੀਕੀ ਜੀਓ ਸਟੋਰ ਬਾਰੇ ਦੱਸੇਗੀ ਜਿੱਥੇ ਇਹ ਜੀਓ ਫ਼ੋਨ ਉਪਲਬਧ ਹੋਵੇਗਾ।
24 ਅਗਸਤ ਨੂੰ ਜਦੋਂ ਫ਼ੋਨ ਦੀ ਆਫੀਸ਼ਿਅਲ ਪ੍ਰੀ-ਬੁਕਿੰਗ ਸ਼ੁਰੂ ਹੋਵੇਗੀ ਤਾਂ ਕੰਪਨੀ ਆਪਣੇ ਉਨ੍ਹਾਂ ਸਾਰੇ ਗਾਹਕਾਂ ਨੂੰ ਕਾਲ ਕਰੇਗੀ ਜਿਨ੍ਹਾਂ ਨੇ ਇਸ ਮੈਸੇਜ ਰਾਹੀਂ ਪ੍ਰੀ-ਬੁਕਿੰਗ ਕਰਵਾਈ ਹੋਵੇਗੀ।
ਇੰਡਿਅਨ ਐਕਸਪ੍ਰੇਸ ਦੀ ਰਿਪੋਰਟ ਮੁਾਤਬਿਕ ਇਸ ਮੈਸੇਜ ਦੇ ਮਿਲਣ ਤੋਂ ਬਾਅਦ ਕੰਪਨੀ ਜੀਓ ਫ਼ੋਨ ਨਾਲ ਜੁੜੀ ਸਾਰੀ ਜਾਣਕਾਰੀ ਮੈਸੇਜ ਜਾਂ ਫ਼ੋਨ ਕਾਲ ਦੇ ਜ਼ਰੀਏ ਗਾਹਕ ਤੋਂ ਸਾਂਝਾ ਕਰੇਗੀ।
ਇਸ ਨੰਬਰ 'ਤੇ ਮੈਸੇਜ ਕਰਦਿਆਂ ਹੀ ਤੁਹਾਨੂੰ ਰਿਲਾਇੰਸ ਜੀਓ ਤੋਂ Thank You ਦਾ ਮੈਸੇਜ ਵੀ ਆਵੇਗਾ।
ਆਪਣਾ ਜੀਓ ਫ਼ੋਨ ਆਰਡਰ ਬੁੱਕ ਕਰਨ ਲਈ ਮੈਸੇਜ ਬਾਕਸ ਵਿੱਚ ਜਾਓ ਅਤੇ ਟਾਈਪ ਕਰੋ JP < ਆਪਣੇ ਏਰਿਆ ਦਾ ਪਿੰਨ ਕੋਡ < ਆਪਣੇ ਨਜ਼ਦੀਕੀ ਜੀਓ ਸਟੋਰ ਦਾ ਕੋਡ, ਹੁਣ ਇਸ ਮੈਸੇਜ ਨੂੰ 702 11 702 11 ਨੰਬਰ 'ਤੇ ਭੇਜ ਦਿਓ।
ਪਰ ਜੇਕਰ ਤੁਸੀਂ ਕਿਸੇ ਸਟੋਰ 'ਤੇ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਘਰ ਬੈਠੇ ਵੀ ਜੀਓ ਫ਼ੋਨ ਲਈ ਪ੍ਰੀ-ਬੁਕਿੰਗ ਕਰ ਸਕਦੇ ਹੋ। ਇਸ ਲਈ ਤੁਹਾਨੂੰ ਇੱਕ ਐਸ.ਐਮ.ਐਸ. ਕਰਨਾ ਹੋਵੇਗਾ।
ਜੀਓ ਫ਼ੋਨ ਨੂੰ ਖ੍ਰੀਦਣ ਲਈ ਲੋਕਾਂ ਵਿੱਚ ਖਾਸਾ ਉਤਸ਼ਾਹ ਹੈ। ਦਿੱਲੀ-ਐਨ.ਸੀ.ਆਰ. ਦੇ ਸਟੋਰਜ਼ 'ਤੇ ਇਸ ਫੋਨ ਦੀ ਪ੍ਰੀ-ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਗਾਹਕ ਇਸ ਫੋਨ ਦੀ ਪ੍ਰੀ-ਬੁਕਿੰਗ ਨਾਲ ਸਬੰਧਤ ਜਾਣਕਾਰੀ ਲੈਣ ਆਫ਼ਲਾਈਨ ਸਟੋਰਜ਼ 'ਤੇ ਪਹੁੰਚ ਰਹੇ ਹਨ।