✕
  • ਹੋਮ

5 ਕਾਰਾਂ, ਜੋ ਦਿੰਦੀਆਂ 'ਫੱਟੇ-ਚੱਕ' ਐਵਰੇਜ

ਏਬੀਪੀ ਸਾਂਝਾ   |  29 Dec 2017 04:57 PM (IST)
1

ਐਵਰੇਜ ਲਈ ਪਰਖੀਆਂ ਕੁਝ ਡੀਜ਼ਲ ਇੰਜਣ ਵਾਲੀਆਂ ਕਾਰਾਂ ਦਾ ਪ੍ਰਦਰਸ਼ਨ ਇਸ ਤਰ੍ਹਾਂ ਹੈ।

2

ਐਵਰੇਜ ਲਈ ਜਾਂਚੀਆਂ ਕੁਝ ਪੈਟ੍ਰੋਲ ਇੰਜਣ ਵਾਲੀਆਂ ਕਾਰਾਂ ਦਾ ਪ੍ਰਦਰਸ਼ਨ ਇਸ ਤਰ੍ਹਾਂ ਹੈ।

3

ਮਾਰੂਤੀ ਸੁਜ਼ੂਕੀ ਡਿਜ਼ਾਇਰ- ਮਾਰੂਤੀ ਦੀ ਇਸੇ ਸਾਲ ਆਈ ਕਾਰ ਨਵੀਂ ਡਿਜ਼ਾਇਰ ਨਵੇਂ ਹਿਅਰਟੈੱਕ ਪਲੇਟਫਾਰਮ 'ਤੇ ਬਣੀ ਹੋਈ ਹੈ। ਇਹ ਪਹਿਲਾਂ ਨਾਲੋਂ ਤਕਰੀਬਨ 95 ਕਿਲੋਗ੍ਰਾਮ ਹਲਕੀ ਹੈ। ਹਾਲ ਹੀ ਵਿੱਚ ਇਸ ਕਾਰ ਨੇ 1 ਲੱਖ ਇਕਾਈਆਂ ਦੀ ਵਿਕਰੀ ਦਾ ਅੰਕੜਾ ਛੋਹਿਆ ਹੈ। ਰੋਡ ਟੈਸਟ ਨਵੀਂ ਡਿਜ਼ਾਇਰ ਨੇ ਐਵਰੇਜ ਵਾਲੇ ਫੱਟੇ ਚੱਕ ਦਿੱਤੇ। ਜਿੱਥੇ ਸ਼ਹਿਰੀ ਹਾਲਾਤ ਵਿੱਚ ਕਾਰ ਨੇ 19.05 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ ਦਿੱਤੀ ਪਰ 28.09 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ਼ ਦਿੱਤੀ।

4

ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰਿਜ਼ਾ- ਦੇਸ਼ ਦੀ ਸਭ ਤੋਂ ਜ਼ਿਆਦਾ ਕਾਰਾਂ ਵੇਚਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬ੍ਰਿਜ਼ਾ ਇੱਕ ਲਘੂ-ਐਸ.ਯੂ.ਵੀ. ਹੈ। ਇਸ ਵਿੱਚ ਕੰਪਨੀ ਦਾ ਭਰੋਸੇਮੰਦ 1.3 ਲੀਟਰ ਦਾ ਡੀਜ਼ਲ ਇੰਜਣ ਹੈ ਜੋ 90 ਪੀ.ਐਸ. ਦੀ ਤਾਕਤ ਦਿੰਦਾ ਹੈ ਤੇ 200 ਐਨ.ਐਮ. ਦੀ ਟਾਰਕ ਪੈਦਾ ਕਰਦਾ ਹੈ। ਸ਼ਾਹਰਾਤ ਤੇ ਸ਼ਹਿਰੀ ਹਾਲਾਤ, ਦੋਵਾਂ ਵਿੱਚ ਇਸ ਕਾਰ ਨੇ ਚੰਗੀ ਐਵਰੇਜ ਦਿੱਤੀ। ਸ਼ਹਿਰ ਵਿੱਚ 21.7 ਕਿਲੋਮੀਟਰ ਫ਼ੀ ਲੀਟਰ ਤੇ 25.3 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ ਦਿੱਤੀ।

5

ਟਾਟਾ ਟਿਆਗੋ- ਬਿਹਤਰੀਨ ਐਵਰੇਜ਼ ਸੂਚੀ ਵਿੱਚ ਟਿਆਗੋ ਟਾਟਾ ਦੀ ਪਹਿਲੀ ਕਾਰ ਹੈ। ਆਕਰਸ਼ਕ ਡਿਜ਼ਾਈਨ ਤੇ ਉੱਤਮ ਫੀਚਰਜ਼ ਨਾਲ ਲੈਸ ਟਿਆਗੋ ਦੀ ਵਿਕਰੀ ਦੇ ਅੰਕੜੇ ਕਾਫੀ ਸ਼ਾਨਦਾਰ ਹਨ। ਇਸ ਵਿੱਚ 1.2 ਲੀਟਰ ਦਾ ਇੰਜਣ ਹੈ ਜੋ 85 ਪੀ.ਐਸ. ਦੀ ਤਾਕਤ ਤੇ 114 ਐਨ.ਐਮ ਦਾ ਟਾਰਕ ਦਿੰਦਾ ਹੈ। ਰੋਡ ਟੈਸਟ ਵਿੱਚ ਟਿਆਗੋ ਨੇ ਖੁੱਲ੍ਹੀ ਸੜਕ 'ਤੇ 21.68 ਕਿਲੋਮੀਟਰ ਪ੍ਰਤੀ ਲੀਟਰ ਤੇ ਸ਼ਹਿਰ ਵਿੱਚ 19.22 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ਼ ਦਿੱਤੀ।

6

ਹੁੰਡਈ ਐਕਸੈਂਟ ਡੀਜ਼ਲ (ਏ.ਐਮ.ਟੀ.)- ਹੁੰਡਈ ਦੀ ਸਭ ਤੋਂ ਘੱਟ ਕੀਮਤ ਵਾਲੀ ਸਿਡਾਨ ਕਾਰ ਹੈ ਐਕਸੈਂਟ। ਅਸੀਂ ਐਕਸੈਂਟ ਦਾ ਡੀਜ਼ਲ ਏ.ਐਮ.ਟੀ. (ਸਵੈ-ਚਲਤ ਗਿਅਰ) ਵਾਲਾ ਮਾਡਲ ਪਰਖ ਕੇ ਵੇਖਿਆ। ਇਸ ਵਿੱਚ 1.2 ਲੀਟਰ ਦਾ ਸੀ.ਆਰ.ਡੀ.ਆਈ. ਡੀਜ਼ਲ ਇੰਜਣ ਲੱਗਿਆ ਹੈ। ਇਸ ਦੀ ਪਾਵਰ 75 ਪੀ.ਐਸ. ਤੇ ਟੌਰਕ 190 ਐਨ.ਐਮ ਹੈ। ਟੈਸਟ ਵਿੱਚ ਇਸ ਕਾਰ ਨੇ ਹਾਈਵੇਅ 'ਤੇ 22.87 ਕਿਲੋਮੀਟਰ ਪ੍ਰਤੀ ਲੀਟਰ ਤੇ ਸ਼ਹਿਰੀ ਸੜਕਾਂ 'ਤੇ 19.04 ਕਿਲੋਮੀਟਰ ਦੀ ਐਵਰੇਜ਼ ਦਿੱਤੀ।

7

ਹੌਂਡਾ ਅਕੌਰਡ ਹਾਈਬ੍ਰਿਡ- ਅਕੌਰਡ ਕੰਪਨੀ ਦੀ ਸਭ ਤੋਂ ਬਿਹਤਰੀਨ ਸਿਡਾਨ ਕਾਰ ਹੈ। ਭਾਰਤ ਵਿੱਚ ਇਸ ਦਾ ਨਿਰਮਾਣ ਨਹੀਂ ਹੁੰਦਾ ਸਗੋਂ ਦਰਾਮਦ ਕੀਤੀ ਜਾਂਦੀ ਹੈ। ਇਸ ਵਿੱਚ 2.0 ਲੀਟਰ ਦਾ 4 ਸਲੰਡਰ ਦਾ ਆਈ-ਵੀ.ਟੈੱਕ ਇੰਜਣ, ਦੋਹਰੀ ਬਿਜਲਈ ਮੋਟਰ ਨਾਲ ਆਉਂਦਾ ਹੈ। ਇਸ ਦੀ ਸੰਯੁਕਤ ਪਾਵਰ 215 ਪੀ.ਐਸ. ਹੈ। ਸਾਡੇ ਰੋਡ ਟੈਸਟ ਵਿੱਚ ਇਸ ਕਾਰ ਨੇ ਸ਼ਹਿਰ ਵਿੱਚ 18.54 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ ਦਿੱਤੀ ਜਦਕਿ, ਖੁੱਲ੍ਹੀ ਸੜਕ 'ਤੇ ਇਸ ਦੀ ਐਵਰੇਜ 22.67 ਕਿਲੋਮੀਟਰ ਤਕ ਪਹੁੰਚ ਗਈ।

8

ਭਾਰਤੀ ਗਾਹਕ ਚਾਹੇ ਕਿੰਨੀ ਵੀ ਵੱਡੀ ਕਾਰ ਕਿਉਂ ਨਾ ਖ਼ਰੀਦ ਰਹੇ ਹੋਣ, ਉਨ੍ਹਾਂ ਦਾ ਸਵਾਲ ਹਮੇਸ਼ਾ ਇਹੀ ਰਹਿੰਦਾ ਹੈ ਕਿ ਕਿੰਨੀ ਐਵਰੇਜ਼ ਦਿੰਦੀ ਹੈ। ਬਿਹਤਰ ਐਵਰੇਜ਼ ਦੇਣ ਵਾਲੀ ਕਾਰ ਚੁਣਨ ਦਾ ਮਕਸਦ ਇਹੋ ਹੁੰਦਾ ਹੈ ਕਿ ਇਸ ਦਾ ਰੱਖ-ਰਖਾਅ ਵੀ ਘੱਟ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ 5 ਕਾਰਾਂ ਬਾਰੇ ਜਿਨ੍ਹਾਂ ਸਾਡੀ ਸੜਕ 'ਤੇ ਜਾਂਚ ਦੌਰਾਨ ਸਭ ਤੋਂ ਜ਼ਿਆਦਾ ਐਵਰੇਜ ਦਿੱਤੀ।

  • ਹੋਮ
  • Gadget
  • 5 ਕਾਰਾਂ, ਜੋ ਦਿੰਦੀਆਂ 'ਫੱਟੇ-ਚੱਕ' ਐਵਰੇਜ
About us | Advertisement| Privacy policy
© Copyright@2025.ABP Network Private Limited. All rights reserved.