ਦੁਨੀਆ ਦੇ ਲਾਜਵਾਬ 5 ਮੋਬਾਈਲ ਫੋਨ ਜਿਨ੍ਹਾਂ ਦੀ ਅੱਜ ਵੀ ਦਿੱਤੀ ਜਾਂਦੀ ਮਿਸਾਲ
Samsung Galaxy Note 7: ਸੈਮਸੰਗ ਦੇ ਮੋਬਾਈਲ ਫੋਨ ਨੂੰ ਐਂਡਰਾਇਡ ਆਪਰੇਟਿੰਗ ਸਿਸਟਮ ਦੇ ਬੈਸਟ ਫੋਨਜ਼ ਵਿੱਚੋਂ ਇੱਕ ਮੰਨਿਆ ਜਾਂਦਾ ਹੈ। Note 7 ਬਿਹਤਰੀਨ ਸਮਾਰਟਫੋਨ ਸੀ। ਇਹ ਪਹਿਲਾ ਗੈਲੇਕਸੀ ਨੋਟ ਸਮਾਰਟਫੋਨ ਸੀ ਜਿਸ ਨੂੰ ਸਾਲ 2011 ਵਿੱਚ ਲਾਂਚ ਕੀਤਾ ਗਿਆ ਸੀ। ਫੋਨ ਵਿੱਚ 5.3 ਇੰਚ ਦੀ ਟੱਚ ਸਕਰੀਨ ਸੀ। ਫੋਨ ਦੀ ਵੱਡੀ ਸਕਰੀਨ ਸੈਮਸੰਗ ਵੱਲੋਂ ਲਏ ਸਭ ਤੋਂ ਵੱਡੇ ਰਿਸਕ ਵਿੱਚੋਂ ਇੱਕ ਸੀ। ਇਹ ਰਿਸਕ ਸਫਲ ਰਿਹਾ ਤੇ ਉਸ ਸਮੇਂ ਤੋਂ ਲੈ ਕਿ ਅੱਜ ਤਕ ਵੱਡੀ ਸਕਰੀਨ ਦਾ ਰੁਝਾਨ ਜਾਰੀ ਹੈ।
Apple iPhone: ਇਸ ਫੋਨ ਨੂੰ ਖ਼ੁਦ ਸਟੀਵ ਜਾਬਸ ਨੇ ਸਾਲ 2007 ਵਿੱਚ ਲਾਂਚ ਕੀਤਾ ਸੀ। ਇਸ ਫੋਨ ਨੂੰ ਮੋਬਾਈਲ ਫੋਨ ਦੀ ਦੁਨੀਆ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਵੇਖਿਆ ਜਾਂਦਾ ਹੈ। ਉਸ ਸਮੇਂ ਵਿੱਚ ਇਸ ਫੋਨ ਦੀ ਟੱਚ ਸਕਰੀਨ ਬਿਹਤਰੀਨ ਮੰਨੀ ਜਾਂਦੀ ਸੀ। ਇਸ ਵਿੱਚ ਆਨ ਸਕਰੀਨ ਕੀਬੋਰਡ ਦੀ ਫੀਚਰ ਦਿੱਤੀ ਗਈ ਸੀ।
Nokia 1100: ਨੋਕੀਆ 1100 ਆਲ ਟਾਈਮ ਬੈਸਟ ਸੈਲਿੰਗ ਫੋਨਜ਼ ਵਿੱਚੋਂ ਇੱਕ ਹੈ। ਇਸ ਫੋਨ ਨੂੰ ਮਜ਼ਬੂਤੀ ਤੇ ਲੰਮੀ ਬੈਟਰੀ ਲਾਈਫ ਲਈ ਜਾਣਿਆ ਜਾਂਦਾ ਹੈ। ਫੋਨ ਦੀ ਮਜ਼ਬੂਤੀ ਦੀ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਨੂੰ ਚੌਥੀ ਮੰਜ਼ਲ ਤੋਂ ਹੇਠਾਂ ਸੁੱਟਣ ’ਤੇ ਵੀ ਇਹ ਫੋਨ ਟੁੱਟਦਾ ਨਹੀਂ। ਫੋਨ ਨੂੰ ਸਾਲ 2003 ਵਿੱਚ ਲਾਂਚ ਕੀਤਾ ਗਿਆ ਸੀ।
Nokia 3310: ਇਤਿਹਾਸਕ ਮੋਬਾਈਲ ਫੋਨਜ਼ ਦੀ ਗੱਲ ਕੀਤੀ ਜਾਏ ਤਾਂ ਨੋਕੀਆ ਦੇ ਜ਼ਿਕਰ ਜ਼ਰੂਰੀ ਹੈ। ਨੋਕੀਆ ਦਾ 3310 ਮੋਬਾਈਲ ਫੋਨ ਦੁਨੀਆ ਭਰ ਵਿੱਚ ਪਸੰਦ ਕੀਤਾ ਗਿਆ। ਫੋਨ ਨੂੰ ਸਾਲ 2000 ਵਿੱਚ ਲਾਂਚ ਕੀਤਾ ਗਿਆ ਸੀ। ਇਸ ਫੋਨ ਨੂੰ ਇਸ ਦੀ ਮਜ਼ਬੂਤੀ ਲਈ ਜਾਣਿਆ ਜਾਂਦਾ ਹੈ। ਇਸ ਇਤਿਹਾਸਕ ਫੋਨ ਵਿੱਚ ਹੀ smash-hit Snake II ਮੋਬਾਈਲ ਗੇਮ ਪੇਸ਼ ਕੀਤੀ ਗਈ ਸੀ।
Motorola StarTAC: ਇਸ ਫੋਨ ਨੂੰ ਸਾਲ 1996 ਵਿੱਚ ਪੇਸ਼ ਕੀਤਾ ਗਿਆ ਸੀ। ਇਹ ਪਹਿਲਾ ਫਲਿਪ ਸਟਾਈਲ ਮੋਬਾਈਲ ਫੋਨ ਸੀ। ਇਹ 2G ਫੋਨ ਸੀ ਜਿਸ ਵਿੱਚ ਮੋਨੋਕਰੋਮ ਗ੍ਰਾਫਿਕ ਡਿਸਪਲੇਅ ਦਿੱਤੀ ਗਈ ਸੀ। ਫੋਨ ਦੀ ਰਿਜ਼ੋਲਿਊਸ਼ਨ 4x15 ਸੀ। ਇਸ ਵਿੱਚ 500 ਐਮਏਐਚ ਦੀ ਬੈਟਰੀ ਦਿੱਤੀ ਗਈ ਸੀ।
ਚੰਡੀਗੜ੍ਹ: ਸਮਾਰਟਫੋਨ ਦੀ ਤਕਨੀਕ ਨੇ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੇ 4 ਬਿਹਤਰੀਨ ਤੇ ਮਕਬੂਲ ਮੋਬਾਈਲ ਫੋਨਜ਼ ਬਾਰੇ ਦੱਸਾਂਗੇ।